ਫਿਰੋਜ਼ਪੁਰ, 19 ਸਤੰਬਰ, ਹ.ਬ. :  ਫਿਰੋਜ਼ਪੁਰ ਦੇ ਆਰਐਸਡੀ ਕਾਲਜ ਵਿਚ ਦੁਪਹਿਰ ਵੇਲੇ ਵਿਦਿਆਰਥੀਆਂ ਦੇ ਗੁੱਟਾਂ ਵਿਚ ਗੋਲੀਬਰੀ ਦੀ ਘਟਨਾ ਵਾਪਰੀ। ਇਸ ਘਟਨਾ ਵਿਚ ਇੱਕ ਵਿਦਿਆਰਥੀ ਦਾ ਪਿਤਾ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਜੋ ਕਿ ਸਰਪੰਚ ਦੱਸਿਆ ਜਾ ਰਿਹਾ ਹੈ।ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਲਾਤ 'ਤੇ ਕਾਬੂ ਪਾਇਆ। ਜ਼ਖ਼ਮੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ । ਸੀਸੀਟੀਵੀ ਕੈਮਰੇ ਵਿਚ ਇਹ ਸਾਰੀ ਘਟਨਾ ਕੈਦ ਹੋ ਗਈ।  ਪੁਲਿਸ ਵਾਰਦਾਤ ਦੀ ਫੁਟੇਜ ਹਾਸਲ ਕਰਕੇ ਜਾਂਚ ਵਿਚ ਜੁਟ ਗਈ ਹੈ।ਵਿਦਿਆਰਥੀਆਂ ਦੇ 2 ਗੁੱਟਾਂ ਵਿਚ ਕਾਫੀ ਸਮੇਂ ਤੋਂ ਰੰਜਿਸ਼ ਚਲੀ ਆ ਰਹੀ ਸੀ, ਜਿਸ ਦੇ ਚਲਦਿਆਂ ਇੱਕ ਵਿਦਿਆਰਥੀ ਦਾ ਪਿਤਾ ÎÂੱਕ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਇਸ ਮਸਲੇ ਨੂੰ ਸੁਲਝਾਉਣ ਦੇ ਲਈ ਆਰਐਸਡੀ ਕਾਲਜ ਪੁੱਜਿਆ ਸੀ। ਇਸ ਦੌਰਾਨ ਦੋਵੇਂ ਗਰੁੱਪਾਂ ਵਿਚ ਕਾਫੀ ਦੇਰ ਤੱਕ ਗੱਲਬਾਤ ਹੁੰਦੀ ਹੈ ਅਤੇ ਅਚਾਨਕ ਇੱਕ ਨੌਜਵਾਨ ਅਪਣੀ ਪਿਸਤੌਲ ਨਾਲ ਫਾਇਰ ਕਰਦਾ ਹੈ ਤੇ ਉਥੇ ਭਗਦੜ ਮਚ ਜਾਂਦੀ ਹੈ।ਫੁਟੇਜ  ਵਿਚ ਦੇਖਿਆ ਜਾ ਸਕਦਾ ਅੰਗਰੇਜ ਸਿੰਘ ਨੂੰ ਗੋਲੀ  ਲੱਗਣ ਤੋਂ ਬਾਅਦ ਉਸ ਨੂੰ ਕੁਝ ਲੋਕ ਸੰਭਾਲਦੇ ਹਨ ਪ੍ਰੰਤੂ ਹਮਲਾਵਰ ਨੌਜਵਾਨ ਉਸ ਤੋ ਬਾਅਦ ਵੀ ਅੰਗਰੇਜ ਸਿੰਘ ਨਾਲ ਹੱਥੋਪਾਈ ਕਰਦਾ ਹੈ ਤੇ ਲੱਤਾਂ ਮਾਰਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.