ਸ਼ਿਕਾਗੋ, 20 ਸਤੰਬਰ, ਹ.ਬ. :  ਸ਼ਿਕਾਗੋ ਵਿਚ ਜ਼ੀਰਕਪੁਰ ਦੇ ਨਾਲ ਪੈਂਦੇ ਪਿੰਡ ਛੱਤ ਦੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਾਮਲਾ 18 ਸਤੰਬਰ ਰਾਤ ਕਰੀਬ 11 ਵਜੇ ਦਾ ਹੈ। ਜ਼ੀਰਕਪੁਰ ਸਥਿਤ ਪਿੰਡ ਛੱਤ ਨਿਵਾਸੀ 28 ਸਾਲਾ ਬਲਜੀਤ ਸਿੰਘ ਉਰਫ ਪਿੰ੍ਰਸ ਦੁਕਾਨ ਬੰਦ ਕਰਨ ਦੇ ਲਈ ਸ਼ਟਰ ਥੱਲੇ ਕਰ ਰਿਹਾ ਸੀ ਉਦੋਂ ਹੀ ਉਸ 'ਤੇ 2-3 ਜਣਿਆਂ ਨਾਲ ਉਸ 'ਤੇ ਹਮਲਾ ਕਰ ਦਿੱਤਾ ਤੇ ਦੁਕਾਨ ਤੋਂ ਡਾਲਰ ਲੁੱਟ ਕੇ ਲੈ ਜਾਣ ਲੱਗੇ। ਇਸ ਦੌਰਾਨ ਪ੍ਰਿੰਸ ਸ਼ਟਰ ਬੰਦ ਕਰਨ ਦੇ ਲਈ ਉਠਣ ਲੱਗਾ ਤਾਂ ਲੁਟੇਰਿਆਂ ਨੇ ਲੱਗਾ ਕਿ ਪ੍ਰਿੰਸ ਅਲਾਰਮ ਵਜਾਉਣ ਜਾ ਰਿਹਾ ਹੈ ਤਾਂ ਉਨ੍ਹਾਂ ਨੇ ਪ੍ਰਿੰਸ ਨੂੰ ਗੋਲੀ ਮਾਰ ਦਿੱਤੀ। ਜੋ ਕਿ ਉਸ ਦੇ ਲੀਵਰ ਦੇ ਕੋਲ ਲੱਗੀ ਤੇ ਉਹ ਜ਼ਮੀਨ 'ਤੇ ਡਿੱਗ ਗਿਆ। ਕਿਸੇ ਤਰ੍ਹਾਂ ਜ਼ਖਮੀ ਹੋਏ ਪ੍ਰਿੰਸ ਨੇ ਅਪਣੇ ਸਟੋਰ ਮਾਲਕ ਅਵਤਾਰ ਸਿੰਘ ਨੂੰ ਜਾਣਕਾਰੀ ਦਿੱਤੀ। ਅਵਤਾਰ ਸਿੰਘ ਉਸ ਨੂੰ ਹਸਪਤਾਲ ਲੈ ਗਿਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪ੍ਰਿੰਸ ਦੀ ਮੌਤ ਤੋਂ ਬਾਅਦ ਉਸ ਦੇ ਪੂਰੇ ਪਿੰਡ ਅਤੇ ਪਰਿਵਾਰ ਵਿਚ ਮਾਤਮ ਛਾ ਗਿਆ। ਬਲਜੀਤ ਸਿੰਘ ਕਰੀਬ ਡੇਢ ਸਾਲ ਪਹਿਲਾਂ ਏਜੰਟ ਦੇ ਜ਼ਰੀਏ ਮੈਕਸਿਕੋ ਤੋਂ ਹੁੰਦੇ ਹੋਏ ਅਮਰੀਕਾ ਪੁੱਜਿਆ ਸੀ। ਇਸ ਦੇ ਲਈ ਉਸ ਨੇ ਏਜੰਟਾਂ ਨੂੰ 25 ਲੱਖ ਰੁਪਏ ਦਿੱਤੇ ਸੀ। ਏਜੰਟ ਦੇ ਜ਼ਰੀਏ ਅਮਰੀਕਾ ਜਾਣ 'ਤੇ ਸਰਕਾਰ ਨੂੰ ਅਲੱਗ ਤੋਂ 15 ਲੱਖ ਰੁਪਏ ਦਾ ਬਾਂਡ ਭਰਨਾ ਪਿਆ। ਉਸ ਦੇ ਪਰਿਵਾਰ ਵਿਚ ਉਸ ਤੋਂ ਇਲਾਵਾ ਉਸ ਦੇ ਦਾਦਾ-ਦਾਦੀ, ਮਾਂ-ਬਾਪ ਤੇ ਦੋ ਭੈਣਾਂ ਹਨ। ਉਸ ਦੀ ਵੱਡੀ ਭੈਣ ਚਰਨਜੀਤ ਥੌਰ ਜਰਮਨੀ ਵਿਚ ਸਟੱਡੀ ਬੇਸ 'ਤੇ ਗਈ ਸੀ ਹੁਣ ਉਸ ਨੂੰ ਉਥੇ ਦੀ ਪੀਆਰ ਮਿਲੀ ਹੈ। ਛੋਟੀ ਭੈਣ ਕਮਲਜੀਤ ਕੌਰ ਬੀਏ ਫਾਈਨਲ ਈਅਰ ਦੀ ਵਿਦਿਆਰਥਣ ਹੈ। ਬਲਜੀਤ ਦੇ ਪਿਤਾ ਨੇ ਦੱਸਿਆ ਕਿ 40 ਲੱਖ ਰੁਪਏ ਕਰਜ਼ਾ ਲੈ ਕੇ ਉਸ ਨੂੰ ਵਿਦੇਸ਼ ਭੇਜਿਆ ਸੀ। ਬਲਜੀਤ ਦੇ ਘਰ ਵਾਲਿਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਬਲਜੀਤ ਦੀ ਲਾਸ਼ ਅਮਰੀਕਾ ਤੋਂ ਲਿਆਉਣ ਵਿਚ ਮਦਦ ਕਰੇ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.