ਅੰਮ੍ਰਿਤਸਰ, 20 ਸਤੰਬਰ, ਹ.ਬ. :  550ਵੇਂ ਪ੍ਰਕਾਸ਼ ਪੁਰਬਵ ਨੂੰ ਦੇਖਦੇ ਹੋਏ ਏਅਰ ਇੰਡੀਆ ਨੇ ਪਟਨਾ ਸਾਹਿਬ ਦੇ ਲਈ ਸਿੱਧੀ ਫਲਾਈਟ ਦੀ ਸ਼ੁਰੂਆਤ 27 ਅਕਤੂਬਰ ਨੂੰ ਕਰਨ ਦਾ ਐਲਾਨ ਕੀਤਾ ਹੈ।  ਏਅਰ ਇੰਡੀਆ ਦੀ ਇਹ ਫਲਾਈਟ ਹਫ਼ਤੇ ਵਿਚ ਤਿੰਨ ਦਿਨ ਐਤਵਾਰ, ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਪਟਨਾ ਸਾਹਿਬ ਤੋਂ ਆਵੇਗੀ ਅਤੇ ਉਸੇ ਦਿਨ ਜਾਵੇਗੀ ਵੀ।
ਪਟਨਾ ਸਾਹਿਬ ਤੋਂ ਇਹ ਫਲਾਈਟ ਸਵੇਰੇ 10.55 'ਤੇ ਟੇਕਆਫ਼ ਕਰੇਗੀ ਅਤੇ ਦੁਪਹਿਰ 1.05 ਵਜੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ 'ਤੇ ਲੈਂਡ ਕਰੇਗੀ। ਇਹੀ ਫਲਾਈਟ ਦੁਪਹਿਰ 2.55 ਵਜੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਤੋਂ ਟੇਕਆਫ਼ ਕਰੇਗੀ ਅਤੇ ਸ਼ਾਮ 5.05 ਵਜੇ ਪਟਨਾ ਸਾਹਿਬ ਦੇ ਲੋਕ ਨਾਇਕ ਜੈਪ੍ਰਕਾਸ਼ ਨਰਾਇਣ ਏਅਰਪੋਰਟ 'ਤੇ ਲੈਂਡ ਕਰੇਗੀ। ਟਿਕਟ ਬੁੱਕ ਕਰਨ ਲਈ ਸ਼ੁਰੂਆਤ ਕੀਮਤ  ਏਅਰ ਇੰਡੀਆ ਨੇ 3980  ਰੁਪਏ ਰੱਖੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.