ਮੋਗਾ, 20 ਸਤੰਬਰ, ਹ.ਬ. :  ਮੋਗਾ ਵਿਚ ਇੱਕ ਪਹਿਲਾਂ ਝਗੜੇ ਦੌਰਾਨ ਭੱਜ ਕੇ ਵੜੇ ਨੌਜਵਾਨ ਨੂੰ ਘਰ ਤੋਂ ਕੱਢਣ 'ਤੇ ਨੌਜਵਾਨ ਅਤੇ ਉਸ ਦੇ 11 ਦੋਸਤਾਂ ਨੇ ਦਵਾਈ ਲੈਣ ਮਾਰਕਿਟ ਗਈ ਔਰਤ ਦੇ ਪਤੀ ਨੂੰ ਕੁੱਟਿਆ। ਫੇਰ ਔਰਤ ਨੂੰ ਚੁੱਕ ਲੈ ਗਏ ਅਤੇ ਘਰ ਦੇ ਬਾਹਰ ਉਸ ਨੂੰ ਗਲੀ ਵਿਚ ਘਸੀਟਿਆ ਅਤੇ ਲੱਤਾਂ ਮੁੱਕੇ ਮਾਰੇ। ਇਸ ਤੋਂ ਬਾਅਦ ਘਰ ਦੇ ਅੰਦਰ ਲੈ ਜਾ ਕੇ ਔਰਤ ਦੀ ਅਸ਼ਲੀਲ ਵੀਡੀਓ ਬਣਾਈ। ਅੱਧੇ ਘੰਟੇ ਤੱਕ ਔਰਤ ਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਤਸੀਹੇ ਦੇਣ ਤੋਂ ਬਾਅਦ ਉਸ ਨੂੰ ਘਰ ਦੇ ਬਾਹਰ ਸੁੱਟ ਗਏ। ਜ਼ਖ਼ਮੀ ਔਰਤ ਨੂੰ ਉਸ ਦੇ ਪਤੀ ਨੇ ਹਸਪਤਾਲ ਦਾਖ਼ਲਕ ਕਰਵਾਇਆ। ਹਸਪਤਾਲ ਪ੍ਰਸ਼ਾਸਨ ਨੇ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਹਸਪਤਾਲ ਵਿਚ ਘਬਰਾਈ ਔਰਤ ਨੇ ਦੱਸਿਆ ਕਿ ਨੌਜਵਾਨ ਉਸ ਨੂੰ ਘਬਰਾ ਰਹੇ ਸੀ ਕਿ ਪੁਲਿਸ ਨੂੰ ਦੱਸਿਆ ਤਾਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਕੇ ਉਸ ਨੂੰ ਬਦਨਾਮ ਕਰ ਦੇਵਾਂਗੇ। ਜ਼ਖਮੀ ਔਰਤ ਦੇ ਪਤੀ ਨੇ ਕਿਹਾ ਕਿ ਉਹ ਇਕੱਲਾ ਸੀ ਜਦ ਕਿ ਹਮਲਾਵਰਾਂ ਵਿਚ 12 ਨੌਜਵਾਨ ਸੀ। ਅਜਿਹੇ ਵਿਚ ਉਹ ਇਕੱਲੇ ਇੰਨੇ ਨੌਜਵਾਨਾਂ ਦਾ ਸਾਹਮਣਾ ਨਹੀਂ ਕਰ ਸਕਿਆ। ਪਹਿਲਾਂ ਉਸ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੌਜਵਾਨਾਂ ਨੇ ਉਸ ਨੂੰ ਕਾਫੀ ਕੁੱਟਿਆ।

ਹੋਰ ਖਬਰਾਂ »