ਚੰਡੀਗੜ੍ਹ, 20 ਸਤੰਬਰ, ਹ.ਬ. :  ਅਲਸਲੀ ਦੇ ਬੀਜ ਨੂੰ ਸਿਹਤ ਲਈ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਬੀਜ ਵਿਚ ਐਂਟੀ ਆਕਸੀਡੈਂਟ ਤੱਤ ਪਾਇਆ ਜਾਂਦਾ ਹੈ। ਜੋ ਸਰੀਰ ਵਿਚ ਹਾਨੀਕਾਰਕ ਫਰੀ ਆਕਸੀਜਨ ਰੈਡਿਕਲਸ ਨੂੰ ਖਤਮ ਕਰਕੇ ਮੋਟਾਪੇ ਨੂੰ ਵਧਣ ਤੋਂ ਰੋਕਦਾ ਹੈ।ਇੱਕ ਵਿਗਿਆਨਕ ਸੋਧ ਵਿਚ ਦੇਖਿਆ ਗਿਆ ਕਿ ਅਲਸੀ ਦੇ ਬੀਜ ਦਾ ਸੇਵਨ ਕਰਨ ਨਾਲ ਦਿਲ, ਕੈਂਸਰ,  ਸ਼ੂਗਰ ਜਿਹੀ ਗੰਭੀਰ ਰੋਗ ਨਹੀਂ ਹੁੰਦੇ। ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਸਰੀਰ ਤੰਦਰੁਸਤ ਬਣਿਆ ਰਹਿੰਦਾ।ਅਲਸੀ ਦਾ ਪਾਣੀ ਪੀਣ ਨਾਲ ਸਾਹ ਦੀ ਬਿਮਾਰੀ ਅਤੇ ਖਾਂਸੀ ਵਿਚ ਅਰਾਮ ਮਿਲਦਾ ਹੈ। ਰਾਤ ਨੂੰ ਦੋ ਚੱਮਚ ਅਲਸੀ  ਦੇ ਬੀਜਾਂ ਨੂੰ ਪਾਣੀ ਵਿਚ ਭਿਓਂ ਕੇ ਸਵੇਰੇ ਇਸ ਪਾਣੀ ਨੂੰ ਪੀਣ ਨਾਲ ਦਮੇ ਵਿਚ ਫਾਇਦਾ ਹੁੰਦਾ ਹੈ। ਭੁੰਨੀ ਅਲਸੀ ਨੂੰ ਸ਼ਹਿਦ ਦੇ ਨਾਲ ਚੱਟਣ ਤੋਂ ਬਾਅਦ ਖਾਂਸੀ ਦੂਰ ਹੁੰਦੀ ਹੈ। ਖਾਂਸੀ ਵਿਚ ਅਨਾਰ ਦਾ ਰਸ ਪੀਣ ਨਾਲ ਵੀ ਲਾਭ ਹੁੰਦਾ ਹੈ।

ਹੋਰ ਖਬਰਾਂ »