ਬੱਚੀਆਂ ਦਾ ਜਿਸਮਾਨੀ ਸ਼ੋਸ਼ਣ ਕਰਨ ਦਾ ਠਹਿਰਾਇਆ ਸੀ ਦੋਸ਼ੀ

ਔਕਲੈਂਡ, 20 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਨਿਊਜ਼ੀਲੈਂਡ ਵਿਚ ਬੱਚੀਆਂ ਦਾ ਜਿਸਮਾਨੀ ਸ਼ੋਸ਼ਣ ਕਰਨ ਵਾਲੇ ਗ੍ਰੰਥੀ ਨੂੰ ਸੱਤ ਮਹੀਨੇ ਘਰ ਵਿਚ ਨਜ਼ਰਬੰਦ ਰੱਖਣ ਦੀ ਸਜ਼ਾ ਸੁਣਾਈ ਗਈ ਹੈ। ਔਕਲੈਂਡ ਦੀ ਜ਼ਿਲਾ ਅਦਾਲਤ ਨੇ ਬੱਚੀਆਂ ਨੂੰ ਵਰਗਲਾਉਣ ਅਤੇ ਜਿਸਮਾਨੀ ਸ਼ੋਸ਼ਣ ਦੇ ਛੇ ਦੋਸ਼ਾਂ ਅਧੀਨ ਸੱਜਣ ਸਿੰਘ ਨੂੰ ਮੁਜਰਮ ਠਹਿਰਾਇਆ ਸੀ ਅਤੇ ਹੁਣ ਸਜ਼ਾ ਦਾ ਐਲਾਨ ਕੀਤਾ ਗਿਆ ਹੈ। ਹੁਣ 13 ਸਾਲ ਦੀ ਹੋ ਚੁੱਕੀ ਇਕ ਬੱਚੀ ਨੇ ਅਦਾਲਤ ਦੁਆਰਾ ਸਜ਼ਾ ਸੁਣਾਏ ਜਾਣ ਮਗਰੋਂ ਕਿਹਾ ਕਿ ਉਸ ਦੀ ਜ਼ਿੰਦਗੀ ਸਮਾਜਿਕ, ਅਕਾਦਮਿਕ ਅਤੇ ਮਾਨਸਿਕ ਤੌਰ 'ਤੇ ਬਰਬਾਦ ਹੋ ਚੁੱਕੀ ਹੈ। ਜਿਸਮਾਨੀ ਸ਼ੋਸ਼ਣ ਦੀਆਂ ਇਹ ਘਟਨਾਵਾਂ 2017 ਵਿਚ ਵੈਸਟ ਔਕਲੈਂਡ ਦੇ ਗੁਰੂ ਘਰ ਵਿਚ ਵਾਪਰੀਆਂ ਸਨ ਅਤੇ ਉਸ ਵੇਲੇ ਬੱਚੀਆਂ ਦੀ ਉਮਰ 8 ਅਤੇ 12 ਸਾਲ ਦੀ ਸੀ। ਜੱਜ ਨੈਵਿਨ ਡੌਅਸਨ ਨੇ ਗ੍ਰੰਥੀ ਨੂੰ ਸਜ਼ਾ ਸੁਣਾਉਂਦਿਆਂ ਕਿਹਾ ਕਿ ਇਕ ਧਾਰਮਿਕ ਸ਼ਖਸੀਅਤ ਦਾ ਕਿਰਦਾਰ ਬੇਹੱਦ ਉਚਾ ਹੋਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਇਸ ਵਰਗੇ ਵਹਿਸ਼ੀਆਂ ਤੋਂ ਬਚਾਉਣਾ ਬੇਹੱਦ ਲਾਜ਼ਮੀ ਹੈ। ਸਜ਼ਾ ਮੁਕੰਮਲ ਹੋਣ ਉਪ੍ਰੰਤ ਸੱਜਣ ਸਿੰਘ ਨੂੰ ਭਾਰਤ ਡਿਪੋਰਟ ਕਰ ਦਿਤਾ ਜਾਵੇਗਾ। 

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.