ਗੁਰਦਾਸਪੁਰ, 21 ਸਤੰਬਰ, ਹ.ਬ. :  ਤਿੱਬੜੀ ਕੈਂਟ ਤੋਂ ਆਰਮੀ ਦੀ ਜਾਣਕਾਰੀ ਪਾਕਿਸਤਾਨ ਵਿਚ ਬੈਠੇ ਆਕਾਵਾਂ ਨੂੰ ਭੇਜਣ ਦੇ ਮੁਲਜ਼ਮ ਵਿਪਨ ਕੋਲੋਂ ਤਿੰਨ ਦਿਨ ਲਗਾਤਾਰ ਵਿÎਭਿੰਨ ਏਜੰਸੀਆਂ ਨੇ ਪੁਛਗਿੱਛ ਕੀਤੀ। ਵੀਰਵਾਰ ਦੇਰ ਸ਼ਾਮ ਉਸ ਨੂੰ ਥਾਣਾ ਪੁਰਾਣਾ ਸ਼ਾਲਾ ਪੁਲਿਸ ਦੇ ਹਵਾਲੇ ਕਰ ਦਿੰਤਾ ਗਿਆ। ਜਿੱਥੇ ਉਸ ਦੇ ਖ਼ਿਲਾਫ਼ ਵਿਭਿੰਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ  ਅਤੇ ਕੋਰਟ ਵਿਚ ਪੇਸ਼ ਕਰਕੇ 23 ਸਤੰਬਰ ਤੱਕ ਉਸ ਦਾ ਰਿਮਾਂਡ ਲਿਆ। ਇਸ ਤੋ ਬਾਅਦ ਪੁਲਿਸ ਨੇ ਉਸ ਨੂੰ ਇੰਟੈਰੋਗੇਸ਼ਨ ਸੈਂਟਰ ਅੰਮ੍ਰਿ੍ਰਤਸਰ ਭੇਜ ਦਿੱਤਾ। ਐਸਪੀ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਵਿਪਨ ਸਿੰਘ ਤਿੱਬੜੀ ਕੈਂਟ ਦੇ ਅੰਦਰ ਬਣੇ ਸੁਵਿਧਾ ਸੈਂਟਰ ਦੀ ਹੈਂਡਲੂਮ ਦੀ ਦੁਕਾਨ ਤੇ ਕੰਮ ਕਰਦਾ ਸੀ। ਉਸ ਦੇ ਪਿਤਾ ਸੈਨਾ ਤੋਂ ਸੇਵਾ ਮੁਕਤ ਹਨ। ਕਿਸੇ ਤਰ੍ਹਾਂ ਪਾਕਿ ਵਿਚ ਬੈਠੇ ਵਿਅਕਤੀ ਨੇ ਉਸ ਨੂੰ ਫੋਨ ਕਰਕੇ ਸੰਪਰਕ ਕੀਤਾ ਸੀ ਅਤੇ ਜਾਣਕਾਰੀ ਲੈ ਰਿਹਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.