ਹਿਊਸਟਨ, 21 ਸਤੰਬਰ, ਹ.ਬ. :  ਅਮਰੀਕਾ ਦੇ ਹਿਊਸਟਨ ਵਿਚ ਹਾਓਡੀ ਮੋਦੀ ਪ੍ਰੋਗਰਾਮ ਦੀ ਤਿਆਰੀਆਂ ਜ਼ੋਰਾਂ ਨਾਲ ਚਲ ਰਹੀਆਂ ਹਨ। ਇਸ ਪ੍ਰੋਗਰਾਮ ਤੋਂ ਪਹਿਲਾਂ ਪੂਰਾ ਹਿਊਸਟਨ ਮੋਦੀ ਦੇ ਰੰਗ ਵਿਚ ਰੰਗਿਆ ਗਿਆ। ਐਤਵਾਰ ਨੂੰ ਹੋਣ ਵਾਲੇ ਇਸ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਅਮਰਕੀ ਰਾਸ਼ਟਰਪਤੀ ਟਰੰਪ 50 ਹਜਾਰ ਤੋਂ ਜ਼ਿਆਦਾ ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕਰਨਗੇ। ਇਸ ਪ੍ਰੋਗਰਾਮ ਤੋਂ ਪਹਿਲਾਂ ਐਨਆਰਜੀ ਸਟੇਡੀਅਮ 'ਚ ਇੱਕ ਵਾਰ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਵਿਚ 200 ਤੋਂ ਜ਼ਿਆਦਾ ਕਾਰਾਂ ਨੇ ਹੱਸਾ ਲਿਆ। ਇਸ ਦਾ ਆਯੋਜਨ ਦੁਨੀਆ ਦੇ ਸਭ ਤੋਂ ਵੱਡੇ ਭਾਰਤ ਅਤੇ ਸਭ ਤੋਂ ਪੁਰਾਣੇ ਲੋਕਤੰਤਰ ਅਮਰੀਕਾ ਦੇ ਵਿਚ ਦੋਸਤੀ ਨੂੰ ਦਿਖਾਉਣ ਲਈ ਕੀਤਾ ਗਿਆ ਸੀ। ਇਸ ਦੌਰਾਨ ਉਤਸ਼ਾਹਤ ਆਯੋਜਕਾਂ ਨੇ 'ਨਮੋ ਅਗੇਨ' ਦੇ ਨਾਅਰੇ ਲਗਾਏ ਅਤੇ ਕਿਹਾ ਕਿ ਉਹ ਪ੍ਰਧਾਲ ਮੰਤਰੀ ਮੋਦੀ ਦਾ ਤਹਿ ਦਿਲੋਂ ਸੁਆਗਤ ਕਰਨ ਲਈ ਤਿਆਰ ਹਨ।
ਪ੍ਰੋਗਰਾਮ ਦੇ ਆਯੋਜਕਾਂ ਅਤੇ ਵਲੰਟੀਅਰਾਂ ਨੇ ਵੱਡੀ ਗਿਣਤੀ ਵਿਚ ਰੈਲੀ ਵਿਚ ਹਿੱਸਾ ਲਿਆ । ਰੈਲੀ ਦੌਰਾਨ ਅਮਰੀਕਾ ਅਤੇ ਭਾਰਤੀ ਝੰਡਿਆਂ ਵਾਲੀ ਕਾਰਾਂ ਸੜਕਾਂ 'ਤੇ ਚਲਦੀ ਦੇਖੀ ਗਈ। ਇਸ ਤੋਂ ਪਹਿਲਾਂ ਸ਼ੋਅ ਦੇ ਆਯੋਜਕਾਂ ਨੇ ਦੱਸਿਆ ਕਿ ਇਸ ਆਯੋਜਨ ਵਿਚ ਇੱਕ ਵਿਦੇਸ਼ੀ ਨੇਤਾ ਦੇ ਲਈ ਸਭ ਤੋਂ ਵੱਡਾ ਇਕੱਠ ਹੋਵੇਗਾ। ਅਮਰੀਕਾ ਦੌਰੇ 'ਤੇ ਜਾਣ ਤੋਂ ਪਹਿਲਾਂ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਇਸ ਦੌਰੇ ਨਾਲ ਭਾਰਤ ਅਤੇ ਅਮਰੀਕਾ ਦੇ ਸਬੰਧ ਹੋਰ ਮਜ਼ਬੂਤ ਹੋਣਗੇ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.