ਫਿਰੋਜ਼ਪੁਰ, 21 ਸਤੰਬਰ, ਹ.ਬ. :  ਅੱਤਵਾਦੀ ਜੱਥੇਬੰਦੀ ਜੈਸ਼ ਏ ਮੁਹੰਮਦ ਨੇ ਫਿਰੋਜ਼ਪਰ ਰੇਲਵੇ ਸਟੇਸ਼ਨ ਨੂੰ ਪੱਤਰ ਭੇਜ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਨ ਤੋਂ ਮਾਰਨ ਤੇ ਪੰਜਾਬ ਦੇ ਰੇਲਵੇ ਸਟੇਸ਼ਨ ਅਤੇ ਧਾਰਮਿਕ ਸਥਾਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ। ਪੱਤਰ ਵਿਚ ਜੰਮੂ ਦੇ ਰਾਜਪਾਲ  'ਤੇ ਵੀ ਹਮਲੇ ਦੀ ਗੱਲ ਕਹੀ ਗਈ।  ਇਸ ਪੱਤਰ ਦੀ ਜਾਂਚ ਰੇਲਵੇ ਸੁਰੱਖਿਆ ਫੋਰਸ ਅਤੇ ਜੀਆਰਪੀ ਨੇ ਸ਼ੁਰੂ ਕਰ ਦਿੰਤੀ ਹੈ। ਰੇਲਵੇ ਸਟੇਸ਼ਨਾਂ 'ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ। ਇਸ ਪੱਤਰ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਏਰੀਆ ਕਮਾਂਡਰ ਮਸੂਦ ਅਹਿਮਦ ਨੇ ਲਈ ਹੈ। ਪਤੇ ਦੇ ਰੂਪ ਵਿਚ ਜੰਮੂ ਕਸ਼ਮੀਰ ਕਰਾਚੀ ਪਾਕਿਸਤਾਨ ਲਿਖਿਆ ਗਿਆ ਹੈ।
ਹਿੰਦੀ ਭਾਸ਼ਾ ਵਿਚ ਲਿਖੇ ਪੱਤਰ ਵਿਚ ਧਮਕੀ ਦਿੱਤੀ ਗਈ ਕਿ ਅੱਠ ਅਕਤੂਬਰ ਨੂੰ ਫਿਰੋਜਪੁਰ ਛਾਉਣੀ, ਬਠਿੰਡਾ, ਫਰੀਦਕੋਟ, ਅੰਮ੍ਰਿਤਸਰ, ਫਗਵਾੜਾ, ਜਲੰਧਰ, ਪਟਿਆਲਾ ਸਣੇ ਫਿਰੋਜ਼ਪੁਰ ਮੰਡਲ ਦੇ ਕਈ ਰੇਵਲੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਇਆ ਜਾਵੇਗਾ। 28 ਅਕਤੂਬਰ ਨੂੰ ਬਠਿੰਡਾ ਦਮਦਮਾ ਸਾਹਿਬ ਗੁਰਦੁਅਰਾ, ਪਟਿਆਲਾ ਕਾਲੀ ਮਾਤਾ ਮੰਦਰ, ਦੇਵੀ ਤਲਾਬ ਮੰਦਰ ਜਲੰਧਰ, ਅੰਮ੍ਰਿਤਸਰ ਦਾ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਰ ਨੂੰ ਉਡਾ ਕੇ ਖੂਨ ਨਾਲ ਰੰਗ ਦੇਵਾਂਗੇ।
ਰੇਲਵੇ ਦੇ ਸਹਾਇਕ ਸੁਰੱਖਿਆ ਕਮਿਸ਼ਨਰ ਅਰੁਣ ਕੁਮਾਰ ਤੇ ਜੀਆਰਪੀ ਫਿਰੋਜ਼ਪੁਰ ਥਾਣਾ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਧਮਕੀ ਵਾਲੇ ਪੱਤਰ ਦੀ ਜਾਂਚ ਕਤੀ ਜਾ ਰਹੀ ਹੈ। ਰੇਲਵੇ ਸਟੇਸ਼ਨਾਂ  ਤੇ ਟਰੇਨਾਂ ਵਿਚ ਵੀ ਚੌਕਸੀ ਵਧਾਈ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.