ਚੰਡੀਗੜ੍ਹ, 21 ਸਤੰਬਰ, ਹ.ਬ. :  ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੇ ਬੇਟੇ ਜਸਜੀਤ ਸਿੰਘ ਬੰਨੀ ਦੀ ਮੁਸ਼ਕਲਾਂ ਵਧ ਸਕਦੀਆਂ ਹਨ। ਛੇੜਛਾੜ ਮਾਮਲੇ ਵਿਚ ਸ਼ਿਕਾਇਤ ਦੇਣ ਵਾਲੀ ਲੜਕੀ ਨੇ ਕੋਰਟ ਵਿਚ ਬੰਨੀ ਖ਼ਿਲਾਫ਼ ਗਵਾਹੀ ਦਿੱਤੀ।
ਉਨ੍ਹਾਂ ਦੱਸਿਆ ਕਿ ਬੰਨੀ ਨੇ ਉਨ੍ਹਾਂ ਦੇ ਨਾਲ ਬਦਸਲੂਕੀ ਕੀਤੀ ਸੀ। ਸੁਣਵਾਈ ਦੌਰਾਨ ਸਲੂਨ 'ਤੇ ਲੱਗੇ ਸੀਸੀਟੀਵੀ  ਕੈਮਰੇ ਦੀ ਫੁਟੇਜ ਵੀ ਪਲੇਅ ਕੀਤੀ ਗਈ। ਹੁਣ ਮਾਮਲੇ ਦੀ ਅਗਲੀ ਸੁਣਵਾਈ 16 ਅਕਤੂਬਰ ਨੂੰ ਹੋਵੇਗੀ ਜਿਸ ਵਿਚ ਮਹਿਲਾ ਦੇ ਮੁੜ ਬਿਆਨ ਹੋਣਗੇ।
ਬੰਨੀ ਖ਼ਿਲਾਫ਼ ਇੱਕ ਸੈਲੂਨ ਵਿਚ ਕੰਮ ਕਰਨ ਵਾਲੀ ਮਹਿਲਾ ਨੇ ਸ਼ਿਕਾÎਇਤ ਦਿੱਤੀ ਸੀ। ਸ਼ਿਕਾਇਤ ਮੁਤਾਬਕ ਬੰਨੀ, ਸੈਲੂਨ ਵਿਚ ਹੈਡ ਮਸਾਜ ਕਰਾਉਣ ਆਇਆ ਸੀ। ਮਹਿਲਾ ਨੇ ਦੋਸ਼ ਲਗਾਏ ਕਿ ਬੰਨੀ ਨੇ ਸ਼ਰਾਬ ਪੀਤੀ ਹੋਈ ਸੀ।
ਉਨ੍ਹਾਂ ਨੇ ਰਿਸੈਪਸ਼ਨ 'ਤੇ ਇੱਕ ਮਹਿਲਾ ਨਾਲ ਗੱਲ ਕਰਦੇ ਹੋਏ ਉਸ ਨੂੰ ਛੂਹਣ ਦੀ ਕੋਸ਼ਿਸ਼ ਕੀਤੀ। ਮਹਿਲ ਨੇ ਵਿਰੋਧ ਕੀਤਾ ਅਤੇ ਉਨ੍ਹਾਂ ਉਥੋਂ ਜਾਣ ਲਈ ਕਿਹਾ। ਬੰਨੀ ਨੇ ਮਹਿਲਾ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਮਹਿਲਾ ਨੇ ਸੈਲੂਨ ਦੀ ਮਾਲਕ ਨੂੰ ਫੋਨ ਕਰਕੇ ਬੁਲਾਇਆ। ਬੰਨੀ ਨੇ ਮਹਿਲਾ ਦੀ ਮਾਲਕ ਨਾਲ ਵੀ ਬਦਸਲੂਕੀ ਕੀਤੀ। ਇਸ 'ਤੇ ਮਹਿਲਾ ਨੇ ਬੰਨੀ ਖ਼ਿਲਾਫ਼ ਪੁਲਿਸ ਵਿਚ ਸ਼ਿਕਾਇਤ ਦਿੱਤੀ।  ਇਸ ਤੋਂ ਇਲਾਵਾ ਬੰਨੀ ਖ਼ਿਲਾਫ਼ ਪੰਜਾਬ ਪੁਲਿਸ ਤੋਂ ਸੇਵਾ ਮੁਕਤ ਏਐਸਆਈ ਪ੍ਰਕਾਸ਼ ਚੰਦ ਨਾਲ ਮਾਰਕੁੱਟ ਦਾ ਵੀ ਕਸ ਚਲ ਰਿਹਾ ਹੈ। ਉਸ ਕੇਸ ਵਿਚ ਬੰਨੀ ਖ਼ਿਲਾਫ਼ ਦੋਸ਼ ਤੈਅ ਹੋ ਚੁੱਕੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.