ਚੰਡੀਗੜ੍ਹ, 21 ਸਤੰਬਰ, ਹ.ਬ. :  ਤਰਨਤਾਰਨ ਵਿਚ 5 ਤਸੰਬਰ ਨੂੰ ਹੋਏ ਬਲਾਸਟ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ  (ਐਨਆਈਏ) ਕਰੇਗੀ। ਪਾਕਿਸਤਾਨ ਤੇ ਸਿੱਖਸ ਫਾਰ ਜਸਟਿਸ (ਐਸਐਫਜੇ) ਨਾਲ ਜੁੜਿਆ ਮਾਮਲਾ ਹੋਣ ਕਾਰਨ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਇਹ ਅਪੀਲ ਕੀਤੀ ਸੀ ਕਿ ਉਹ ਇਸ ਬਲਾਸਟ ਕਾਂਡ ਦੀ ਜਾਂਚ ਐਨਆਈਏ ਤੋਂ ਕਰਵਾਏ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੀ ਅਪੀਲ ਨੂੰ ਮੰਨ ਲਿਆ। ਕੇਂਦਰ ਸਰਕਾਰ ਨੇ ਇਸ ਸਬੰਧ ਵਿਚ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਚਿੱਠੀ ਵੀ ਲਿਖੀ।
ਤਰਨਤਾਰਨ ਦੇ ਬਾਹਰੀ ਖੇਤਰ ਦੇ ਪਿੰਡ ਪੰਡੋਰੀ ਗੋਲਾ ਦੇ ਇੱਕ ਖਾਲੀ ਪਲਾਟ ਵਿਚ ਜ਼ਬਰਦਸਤ ਬੰਬ ਧਮਾਕਾ ਹੋਇਆ ਸੀ। ਇਸ ਧਮਾਕੇ ਵਿਚ ਦੋ ਵਿਅਕਤੀ ਮਾਰੇ ਗਏ ਅਤੇ ਇੱਕ ਹੋਰ ਜ਼ਖਮੀ ਹੋ ਗਿਆ ਸੀ। ਇਹ ਲੋਕ ਬੰਬ ਹਾਸਲ ਕਰਨ ਲਈ ਟੋਇਆ ਪੁੱਟ ਰਹੇ ਸੀ, ਜਿਸ ਕਾਰਨ ਬੰਬ ਵਿਸਫੋਟ ਹੋ ਗਿਆ। ਪੰਜਾਬ ਪੁਲਿਸ ਨੇ ਪਾਕਿਸਤਾਨੀ ਹਮਾਇਤ ਹਾਸਲ ਮਡਿਊਲ ਦੇ ਅੱਠ ਮੈਂਬਰਾਂ ਨੂੰ ਕਾਬੂ ਕੀਤਾ ਸੀ ਜਿਨ੍ਹਾਂ ਤੋਂ ਪੁਛਗਿੱਛ ਵਿਚ ਇਸ ਪੂਰੀ ਸਾਜ਼ਿਸ਼ ਦੇ ਜਾਲ ਦਾ ਪਤਾ ਲੱਗਾ। ਮਡਿਊਲ ਦਾ ਮੁੱਖ ਸਾਜ਼ਿਸ਼ਕਰਤਾ ਬਿਕਰਮਜੀਤ ਸਿੰਘ ਉਰਫ ਗ੍ਰੰਥੀ ਹੈ ਜਿਹੜਾ ਆਸਟ੍ਰੀਆ ਵਿਚ ਹੋਣਾ ਮੰਨਿਆ ਜਾਂਦਾ ਹੈ। ਇਸ ਸਾਜ਼ਿਸ਼ ਵਿਚ ਸ਼ਾਮਲ 7 ਹੋਰ ਵਿਅਕਤੀ ਵਿਦੇਸ਼ ਵਿਚ ਹਨ। ਬਿਕਰਮਜੀਤ ਦੀ ਮਨਸ਼ਾ ਧਾਰਮਿਕ ਸਥਾਨ ਤੇ ਵੀਵੀਆਈਪੀ ਨੂੰ ਨਿਸ਼ਾਨਾ ਬਣਾਉਣ ਦੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.