ਬਟਾਲਾ ਦੇ ਲੋਕਾਂ ਵਿਚ ਫੈਲੀ ਦਹਿਸ਼ਤ

ਬਟਾਲਾ, 22 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਬਟਾਲਾ ਸ਼ਹਿਰ ਵਿਚ ਉਸ ਵੇਲੇ ਸਨਸਨੀ ਫ਼ੈਲ ਗਈ ਜਦੋਂ ਪਟਾਕਾ ਫ਼ੈਕਟਰੀ ਦੇ ਨੇੜੇ ਹੰਸਲੀ ਨਾਲੇ ਵਿਚੋਂ ਬਗ਼ੈਰ ਅਤੇ ਬਾਹਵਾਂ ਵਾਲੀ ਇਕ ਲਾਸ਼ ਬਰਾਮਦ ਕੀਤੀ ਗਈ। ਤਿਰਪਾਲ ਵਿਚ ਲਪੇਟ ਕੇ ਸੁੱਟੀ ਲਾਸ਼ ਗਲ-ਸੜ ਚੁੱਕੀ ਹੈ ਅਤੇ ਇਸ ਸ਼ਨਾਖ਼ਤ ਕਰਨੀ ਬੇਹੱਦ ਮੁਸ਼ਕਲ ਹੋਵੇਗੀ। ਨਾਲੇ ਵਿਚ ਲਾਸ਼ ਦੀ ਮੌਜੂਦਗੀ ਬਾਰੇ ਉਸ ਵੇਲੇ ਪਤਾ ਲੱਗਾ ਜਦੋਂ ਇਲਾਕੇ ਵਿਚ ਬਦਬੋਅ ਫੈਲ ਗਈ ਅਤੇ ਮੌਕੇ 'ਤੇ ਜਾ ਕੇ ਛਾਣ-ਬੀਣ ਕੀਤੀ ਗਈ ਤਾਂ ਤਿਰਪਾਲ ਵਿਚ ਲਪੇਟੀ ਲਾਸ਼ ਨਜ਼ਰ ਆਈ। ਇਸ ਬਾਰੇ ਤੁਰਤ ਪੁਲਿਸ ਨੂੰ ਇਤਲਾਹ ਦਿਤੀ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ। ਪੁਲਿਸ ਮੁਤਾਬਕ ਇਹ ਮਾਮਲਾ ਕਤਲ ਦਾ ਮਹਿਸੂਸ ਹੋ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.