ਦੋ ਵਾਰ ਪਾਕਿਸਤਾਨ ਦਾ ਗੇੜਾ ਲਾ ਚੁੱਕੇ ਨੌਜਵਾਨ ਦੀ ਕਹਾਣੀ

ਗੁਰਦਾਸਪੁਰ, 22 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਸਰਕਾਰੀ ਦਾਅਵਿਆਂ ਦੇ ਉਲਟ ਪੰਜਾਬ ਵਿਚ ਨਸ਼ਿਆਂ ਦੀ ਆਮਦ ਬੇਰੋਕ ਜਾਰੀ ਹੈ ਅਤੇ ਨਸ਼ਾ ਤਸਕਰ ਬੇਖੌਫ਼ ਹੋ ਕੇ ਇਸ ਨੂੰ ਵੇਚ ਵੀ ਰਹੇ ਹਨ। ਨਸ਼ਿਆਂ ਦੀ ਦਲ-ਦਲ ਵਿਚ ਫਸੇ ਇਕ ਨੌਜਵਾਨ ਨੇ ਇਸ ਨੈਟਵਰਕ ਦੀਆਂ ਪਰਤਾਂ ਫਰੋਲਦਿਆਂ ਦੱਸਿਆ ਕਿ ਕਿਸ ਤਰਾਂ ਸਰਹੱਦ ਪਾਰੋਂ ਚਿੱਟਾ ਆਉਂਦਾ ਹੈ ਅਤੇ ਇਸ ਨੂੰ ਅੱਗੇ ਕਿਵੇਂ ਟਿਕਾਣਿਆਂ 'ਤੇ ਪਹੁੰਚਾਇਆ ਜਾਂਦਾ ਹੈ। ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਵਾਸਤੇ ਪਹੁੰਚੇ ਨੌਜਵਾਨ ਮੁਤਾਬਕ ਉਹ ਖ਼ੁਦ ਦੋ ਵਾਰ ਪਾਕਿਸਤਾਨ ਦੀ ਸਰਹੱਦ ਪਾਰ ਕਰ ਕੇ ਨਸ਼ੇ ਦੀ ਖੇਪ ਪੰਜਾਬ ਲਿਆਉਣ ਵਿਚ ਯੋਗਦਾਨ ਪਾ  ਚੁੱਕਿਆ ਹੈ। ਉਸ ਨੇ ਦੱਸਿਆ ਕਿ ਹੈਰੋਇਨ ਦੇ 2 ਪੈਕਟ ਲਿਆਉਣ ਬਦਲੇ 100 ਗ੍ਰਾਮ ਹੈਰੋਇਨ ਨਸ਼ਾ ਕਰਨ ਵਾਸਤੇ ਦਿਤੀ ਗਈ। ਨੌਜਵਾਨ ਨੇ ਦਾਅਵਾ ਕੀਤਾ ਕਿ ਗੁਰਦਾਸਪੁਰ ਜ਼ਿਲੇ ਵਿਚ ਨਸ਼ਾ ਬੇਹੱਦ ਆਸਾਨੀ ਨਾਲ ਮਿਲ ਜਾਂਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.