ਪੁਲਿਸ ਨੇ ਅਪਾਹਜ ਅਧਿਆਪਕਾਂ ਨੂੰ ਵੀ ਨਾ ਬਖ਼ਸ਼ਿਆ

ਸੰਗਰੂਰ, 22 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਨੌਕਰੀ ਦੀ ਮੰਗ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਡਾਂਗਾਂ ਅਤੇ ਪਾਣੀ ਦੀਆਂ ਬੁਛਾੜਾਂ ਤੋਂ ਸਿਵਾਏ ਕੁਝ ਹਾਸਲ ਨਾ ਹੋਇਆ। ਦੂਜੇ ਪਾਸੇ ਪੁਲਿਸ ਦੇ ਜ਼ਾਲਮਪੁਣੇ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅਪਾਹਜ ਅਧਿਆਪਕਾਂ ਵੀ ਬਖ਼ਸ਼ਿਆ ਨਾ ਗਿਆ ਅਤੇ ਘੱਟੋ-ਘੱਟ 9 ਜਣੇ ਬੁਰੀ ਤਰਾਂ ਜ਼ਖ਼ਮੀ ਹੋ ਗਏ। ਦੱਸ ਦੇਈਏ ਕਿ ਟੀਚਰ ਐਲਿਜੀਬਿਲੀਟੀ ਟੈਸਟ ਪਾਸ ਅਧਿਆਪਕਾਂ ਵੱਲੋਂ ਪਿਛਲੇ ਇਕ ਮਹੀਨੇ ਤੋਂ ਨੌਕਰੀ ਦੀ ਮੰਗ ਕਰਦਿਆਂ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਚ ਰੋਸ ਵਿਖਾਵੇ ਕੀਤੇ ਜਾ ਰਹੇ ਸਨ। ਐਤਵਾਰ ਨੂੰ ਅਧਿਆਪਕਾਂ ਨੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਉ ਕਰਨ ਦਾ ਐਲਾਨ ਕੀਤਾ ਤਾਂ ਪੁਲਿਸ ਰਾਹ ਵਿਚ ਆ ਗਈ ਅਤੇ ਦੋਹਾਂ ਧਿਰਾਂ ਵਿਚ ਝੜਪ ਵੀ ਹੋਈ। ਪੁਲਿਸ ਨੇ ਅੰਨ•ੇਵਾਹ ਲਾਠੀਚਾਰਜ ਸ਼ੁਰੂ ਕਰ ਦਿਤਾ ਅਤੇ ਅਪਾਹਜ ਅਧਿਆਪਕ ਵੀ ਬੁਰੀ ਤਰਾਂ ਕੁੱਟੇ।  ਉਧਰ ਪੁਲਿਸ ਲਾਠੀਚਾਰਜ ਦੀ ਗੱਲ ਤੋਂ ਸਾਫ਼ ਮੁਕਰ ਗਈ ਅਤੇ ਦਾਅਵਾ ਕੀਤਾ ਕਿ ਅਧਿਆਪਕਾਂ ਨਾਲ ਕੋਈ ਵਧੀਕੀ ਨਹੀਂ ਕੀਤੀ ਗਈ। ਪੁਲਿਸ ਨੇ ਕਿਹਾ ਕਿ ਮਹਿਲਾ ਅਧਿਆਪਕਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਮਹਿਲਾ ਪੁਲਿਸ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.