ਚੋਣ ਸਰਵੇਖਣਾਂ 'ਚ ਕੰਜ਼ਰਵੇਟਿਵ ਪਾਰਟੀ ਮੁੜ ਮਾਮੂਲੀ ਫ਼ਰਕ ਨਾਲ ਅੱਗੇ ਨਿਕਲੀ

ਟੋਰਾਂਟੋ, 22 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਜਸਟਿਨ ਟਰੂਡੋ ਦੀਆਂ ਨਸਲਵਾਦੀ ਤਸਵੀਰਾਂ ਸਾਹਮਣੇ ਆਉਣ ਦਾ ਅਸਰ ਲਿਬਰਲ ਪਾਰਟੀ ਦੀ ਮਕਬੂਲੀਅਤ 'ਤੇ ਸਾਫ਼ ਨਜ਼ਰ ਆ ਰਿਹਾ ਹੈ। ਸੀ.ਬੀ.ਸੀ. ਦੇ ਤਾਜ਼ਾ ਸਰਵੇਖਣ ਮੁਤਾਬਕ ਕੰਜ਼ਰਵੇਟਿਵ ਪਾਰਟੀ ਮੁੜ ਲਿਬਰਲਾਂ ਤੋਂ ਅੱਗੇ ਨਿਕਲ ਗਈ ਹੈ ਅਤੇ ਕੈਨੇਡਾ ਦੇ 34.8 ਫ਼ੀ ਸਦੀ ਲੋਕ ਟੋਰੀਆਂ ਨੂੰ ਆਪਣੀ ਪਹਿਲੀ ਪਸੰਦ ਦੱਸ ਰਹੇ ਹਨ ਜਦਕਿ ਲਿਬਰਲ ਪਾਰਟੀ ਦੇ ਹਮਾਇਤੀਆਂ ਦੀ ਗਿਣਤੀ 33.8 ਫ਼ੀ ਸਦੀ ਦਰਜ ਕੀਤੀ ਗਈ। ਤਾਜ਼ਾ ਸਰਵੇਖਣ ਦੇ ਆਧਾਰ 'ਤੇ ਸੀਟਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਅੱਜ ਚੋਣਾਂ ਹੋਣ ਦੀ ਸੂਰਤ ਵਿਚ ਲਿਬਰਲ ਪਾਰਟੀ ਨੂੰ 158 ਸੀਟਾਂ ਮਿਲ ਸਕਦੀਆਂ ਹਨ ਜਦਕਿ ਕੰਜ਼ਰਵੇਟਿਵ ਪਾਰਟੀ 144 ਸੀਟਾਂ ਜਿੱਤ ਸਕਦੀ ਹੈ। ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. 17 ਸੀਟਾਂ 'ਤੇ ਜਿੱਤ ਦਾ ਝੰਡਾ ਲਹਿਰਾਅ ਸਕਦੀ ਹੈ ਜਦਕਿ ਬਲਾਕ ਕਿਊਬਿਕ ਨੂੰ 14 ਸੀਟਾਂ ਮਿਲਣ ਦੇ ਆਸਾਰ ਹਨ। ਐਲਿਜ਼ਾਬੈਥ ਮੇਅ ਦੀ ਗਰੀਨ ਪਾਰਟੀ ਦੇ ਖਾਤੇ ਵਿਚ ਚਾਰ ਸੀਟਾਂ ਜਾ ਸਕਦੀਆਂ ਹਨ ਜਦਕਿ ਇਕ ਸੀਟ ਪੀਪਲਜ਼ ਪਾਰਟੀ ਆਫ਼ ਕੈਨੇਡਾ ਨੂੰ ਵੀ ਮਿਲ ਸਕਦੀ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.