ਨਵੀਂ ਦਿੱਲੀ, 23 ਸਤੰਬਰ, ਹ.ਬ. : ਦਿੱਲੀ ਦੇ ਪ੍ਰੇਮ ਨਗਰ ਇਲਾਕੇ ਵਿਚ ਸ਼ਨਿੱਚਰਵਾਰ ਰਾਤ ਪਤਨੀ ਦੀ ਹੱਤਿਆ ਮਾਮਲੇ ਦੀ ਮਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਆਸ਼ੂ ਅਪਣੀ ਪਤਨੀ ਦੇ ਅਕਸਰ ਮੋਬਾਈਲ  'ਤੇ ਗੱਲਬਾਤ ਕਰਨ ਕਾਰਨ ਉਸ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ। ਪੁਲਿਸ ਪੁਛਗਿੱਛ ਵਿਚ ਆਸ਼ੂ ਨੇ ਦੱਸਿਆ ਕਿ ਸੀਮਾ ਦਾ ਫੋਨ ਹਰ ਸਮੇਂ ਬੀਜ਼ਾ ਮਿਲਦਾ ਸੀ। ਅਜਿਹੇ ਵਿਚ ਉਸ ਨੂੰ ਸ਼ੱਕ ਸੀ ਕਿ ਉਹ ਕਿਸੇ ਨਾਲ ਗੱਲਬਾਤ ਕਰਦੀ ਹੈ। ਉਸ ਨੇ ਕਾਲ ਡਿਟੇਲ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਫੋਨ ਲਾਕ ਹੋਣ ਕਾਰਨ ਅਜਿਹਾ ਨਹੀਂ  ਕਰ ਸਕਿਆ। ਇਸ ਨਾਲ ਉਸ ਦਾ ਸ਼ੱਕ ਹੋਰ ਵਧ ਗਿਆ। ਇਸੇ ਗੱਲ 'ਤੇ ਦੋਵਾਂ ਵਿਚ ਅਕਸਰ ਮਾਰਕੁੱਟ ਹੋਣ ਲੱਗੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਸ਼ੂ ਨੇ ਅਪਣੀ ਪਤਨੀ 'ਤੇ ਕਈ ਸੰਗੀਨ ਦੋ ਲਗਾਏ ਹਨ।
ਸੀਮਾ ਦੇ ਭਰਾ ਸੰਤੋਸ਼ ਨੇ ਦੱਸਿਆ ਕਿ ਆਸ਼ੂ ਨੇ ਰਾਤ  ਸਾਢੇ ਦਸ ਵਜੇ ਫੋਨ ਕਰਕੇ ਸੀਮਾ ਦੀ ਹੱਤਿਆ ਕੀਤੇ ਜਾਣ ਦੀ ਗੱਲ ਕਹੀ ਅਤੇ ਫੋਨ ਬੰਦ ਕਰ ਦਿੱਤਾ। ਆਸ਼ੂ ਦੀ ਗੱਲ ਸੁਣ ਕੇ ਉਸ ਦੀ ਸੱਸ ਚਮੇਲੀ ਦੇਵੀ ਹੈਰਾਨ ਰਹਿ ਗਈ। ਲੇਕਿਨ ਉਸ ਨੂੰ ਲੱਗਾ ਕਿ ਜਵਾਈ ਉਸ ਦੇ ਨਾਲ ਮਜ਼ਾਕ ਕਰ ਰਿਹਾ।  ਅਜਿਹੇ ਵਿਚ ਉਸ ਨੇ ਘਰ ਦੇ ਹੋਰ ਮੈਂਬਰਾਂ ਨੂੰ ਕੁਝ ਵੀ ਨਹਂਂ ਦੰਸਿਆ। ਸਵੇਰੇ ਧੀ ਦੇ ਗੁਆਂਢ ਵਿਚ ਰਹਿਣ ਵਾਲੇ ਇੱਥ ਵਿਅਕਤੀ ਨੇ ਚਮੇਲੀ ਦੇਵੀ ਦੇ ਪਰਿਵਾਰ ਨੂੰ ਸਾਰੀ ਗੱਲ ਦੱਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.