ਚੰਡੀਗੜ੍ਹ, 23 ਸਤੰਬਰ, ਹ.ਬ. :  ਫ਼ਿਲਮ ਅਭਿਨੇਤਰੀ ਰਿਮੀ ਸੇਨ ਉਨ੍ਹਾਂ ਹੀਰੋਇਨਾਂ ਵਿਚ ਗਿਣਤੀ ਜਾਂਦੀ ਹੈ ਜਿਨ੍ਹਾਂ ਨੇ ਬਾਲੀਵੁਡ ਵਿਚ ਐਂਟਰੀ ਤਾਂ ਵਧੀਆ ਮਾਰੀ ਪੰ੍ਰਤੂ ਗੁਜ਼ਰਦੇ ਸਮੇਂ ਦੇ ਨਾਲ ਉਨ੍ਹਾਂ ਦੀ ਚਮਕ ਫਿੱਕੀ ਪੈਂਦੀ ਚਲੀ ਗਈ। ਰਿਮੀ ਸੇਨ ਦੇ ਨਾਲ ਵੀ ਕੁਝ ਅਜਿਹਾ ਹੀ ਹੋਇਆ। ਸੰਨ 2000 ਦੇ ਸ਼ੁਰੂ ਵਿਚ ਉਹ ਕੁਝ ਫਿਲਮਾਂ ਵਿਚ ਨਜ਼ਰ ਆਈ। ਇਹ ਫ਼ਿਲਮਾਂ ਬਾਕਸ ਆਫ਼ਿਸ 'ਤੇ ਹਿਟ ਵੀ ਰਹੀਆਂ। ਇਨ੍ਹਾਂ ਵਿਚੋਂ ਜ਼ਿਆਦਾਤਰ ਫਿਲਮਾਂ ਵਿਚ ਰਿਮੀ ਦੇ ਅਪੋਜ਼ਿਟ ਅਕਸ਼ੇ ਕੁਮਾਰ ਜਿਹੇ ਸਟਾਰ ਸੀ।  ਇਨ੍ਹਾਂ ਫਿਲਮਾਂ ਵਿਚ ਰਿਮੀ ਦੀ ਐਕਟਿੰਗ ਨੂੰ ਪਸੰਦ ਵੀ ਕੀਤਾ ਗਿਆ। ਰਿਮੀ ਦੇ ਜਨਮ ਦਿਨ 'ਤੇ ਉਨ੍ਹਾਂ ਦੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਦੇ ਬਾਰੇ ਵਿਚ। ਰਿਮੀ ਸੇਨ ਦਾ ਜਨਮ 21 ਸਤੰਬਰ, 1981 ਨੂੰ ਕੋਲਕਾਤਾ, ਪੱਛਮੀ ਬੰਗਾਲ ਵਿਚ ਹੋਇਆ ਸੀ। ਉਨ੍ਹਾਂ ਨੇ ਅਪਣਾ ਗਰੈਜੂਏਸ਼ਨ ਕੋਲਕਾਤਾ ਤੋਂ ਹੀ ਕੀਤਾ। ਉਨ੍ਹਾਂ ਨੇ ਬੰਗਾਲੀ ਅਤੇ ਹਿੰਦੀ ਸਿਨੇਮਾ ਵਿਚ ਕੰਮ ਕੀਤਾ। ਰਿਮੀ ਸੇਨ ਨੇ ਸਾਲ 2001 ਵਿਚ ਬੰਗਾਲੀ ਫਿਲਮ ਪਰੋਮੀਤਰ ਇੱਕ ਦਿਨ ਤੋਂ ਅਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤਕੀਤੀ। ਸਾਲ 2003 ਵਿਚ ਹੰਗਾਮਾ ਫ਼ਿਲਮ ਤੋਂ ਉਨ੍ਹਾ ਨੇ ਅਪਣਾ ਹਿੰਦੀ ਡੈਬਿਊ ਕੀਤਾ ਸੀ। ਇਹ ਇਕ ਕਾਮੇਡੀ ਫਿਲ਼ਮ ਸੀ। ਫਿਲਮ ਵਿਚ ਅਕਸ਼ੈ ਖੰਨਾ ਨਾਲ ਉਨ੍ਹਾਂ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.