ਕਪੂਰਥਲਾ, 23 ਸਤੰਬਰ, ਹ.ਬ. :  ਨਕੋਦਰ ਤੋਂ ਕਪੂਰਥਲਾ ਦੇ ਲਈ ਆ ਰਹੀ ਪੀਆਰਟੀਸੀ ਦੀ ਬਸ ਸੁਨੜਾਂ ਪੁਲ ਦੇ ਕੋਲ ਸੜਕ  'ਤੇ ਜਾ ਰਹੇ ਨਿਹੰਗਾਂ ਦੇ ਘੋੜੇ ਨੂੰ ਸਾਈਡ ਲੱਗ ਗਈ। ਗੁੱਸੇ ਵਿਚ Îਨਿਹੰਗ ਸਿੰਘਾਂ ਨੇ ਕਿਰਪਾਨਾਂ ਤੇ ਬਰਛਿਆਂ ਨਾਲ ਬਸ 'ਤੇ ਹਮਲਾ ਕਰਕੇ ਬਸ ਵਿਚ ਭੰਨਤੋੜ ਕੀਤੀ।
ਡਰਾਈਵਰ ਨੇ ਬਸ ਨੂੰ ਭਜਾ ਕੇ ਜਾਨ ਬਚਾਈ। ਕਾਲਾਸੰਘਿਆਂ ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।   ਨਿਹੰਗ ਸਿੰਘਾਂ ਵਲੋਂ ਬਸ 'ਤੇ ਕਿਰਪਾਨਾਂ ਨਾਲ ਹਮਲੇ ਦਾ ਵੀਡੀਓ ਵੀ ਕਾਫੀ ਵਾਇਰਲ ਹੋਇਆ। ਪੀਆਰਟੀਸੀ ਦੇ ਜੀਐਮ ਪ੍ਰਵੀਨ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਦਾ ਡਰਾਈਵਰ ਨਿਰਮਲ ਸਿੰਘ ਬਸ ਲੈ ਕੇ ਨਕੋਦਰ ਤੋਂ ਕਪੂਰਥਲਾ ਆ ਰਿਹਾ ਸੀ। ਰਸਤੇ ਵਿਚ ਨਿਹੰਗਾਂ ਨੇ ਅਚਾਨਕ ਬਸ ਨੂੰ ਰੋਕ ਲਿਆ। ਉਨ੍ਹਾਂ ਦਾ ਦੋਸ਼ ਸੀ ਕਿ ਘੋੜੇ ਨੂੰ ਬਸ ਦੀ ਸਾਈਡ ਲੱਗੀ ਹੈ। ਜਿਸ ਵਿਚ ਉਹ ਗੁੱਸੇ ਨਾਲ ਭੜਕ ਗਏ। ਡਰਾਈਵਰ ਨੂੰ ਕ੍ਰਿਪਾਨ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਬਸ ਦੇ ਸ਼ੀਸ਼ੇ ਤੋੜੇ ਗਏ। ਡਰਾਈਵਰ ਨੇ ਗੱਡੀ ਭੱਜਾ ਕੇ ਅਪਣੀ ਜਾਨ ਬਚਾਈ।
ਪੀਆਰਟੀਸੀ ਦੇ ਡਰਾਈਵਰ ਨਿਰਮਲ ਸਿੰਘ ਨਿਵਾਸੀ ਮਲਸੀਆਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਪੀਆਰਟੀਸੀ ਵਿਚ ਬਸ ਡਰਾਈਵਰ ਹੈ। ਉਹ ਹਰ ਦਿਨ ਦੀ ਤਰ੍ਹਾਂ ਨਕੋਦਰ ਤੋਂ ਕਪੂਰਥਲਾ ਲਈ ਸਵੇਰੇ 7.50 ਵਜੇ ਬਸ ਲੈ ਕੇ ਆ ਰਿਹਾ ਸੀ। ਰਸਤੇ ਵਿਚ ਸੁਨੜਾਂ  ਪੁਲ ਦੇ ਕੋਲ ਨਿਹੰਗ ਸਿੰਘ ਘੋੜੇ 'ਤੇ ਜਾ ਰਹੇ ਸੀ। ਅਚਾਨਕ ਨਿਹੰਗ ਸਿੰਘ ਘੋੜੇ ਲੈ ਕੇ ਅੱਗੇ ਹੋ ਗਏ।

ਹੋਰ ਖਬਰਾਂ »

ਹਮਦਰਦ ਟੀ.ਵੀ.