ਲਾੜਾ ਫਿਰੋਜਪੁਰ ਬਰਾਤ ਲੈ ਕੇ ਪੁੱਜਿਆ ਤਾਂ ਨਾ ਪੈਲੇਸ ਮਿਲਿਆ ਤੇ ਨਾ ਹੀ ਲੜਕੀ
ਬਠਿੰਡਾ, 23 ਸਤੰਬਰ, ਹ.ਬ. :  ਟਰੈਵਲ ਏਜੰਟ ਨੇ ਐਨਆਰਆਈ ਲੜਕੀ ਦੀ ਫ਼ੋਟੋ ਦਿਖਾ ਕੇ ਮੌੜ ਮੰਡੀ ਦੇ ਗੁਰਭੇਜ ਸਿੰਘ ਨੂੰ ਕਿਹਾ ਕਿ ਇਸ ਨਾਲ ਵਿਆਹ ਕਰ ਲਵੋ ਵਿਦੇਸ਼ ਭੇਜ ਦੇਵਾਂਗਾ ਪਰ ਇਸ ਦੇ ਲਈ ਪੈਸੇ ਖ਼ਰਚਣੇ ਪੈਣਗੇ।
ਇਸ ਤੋਂ ਬਾਅਦ ਮੁੰਡੇ ਕੋਲੋਂ 3 ਲੱਖ ਰੁਪਏ ਅਡਵਾਂਸ ਵਿਚ ਲੈ ਲਏ ਤੇ ਵਿਆਹ ਪੱਕਾ ਕਰ ਦਿੱਤਾ। ਵਿਆਹ ਦੀ ਤਾਰੀਕ ਵੀ ਤੈਅ ਹੋ ਗਈ। ਜਦ ਨੌਜਵਾਨ ਬਰਾਤ ਲੈ ਕੇ ਫਿਰੋਜ਼ਪੁਰ ਪਹੁੰਚਿਆ ਤਾਂ ਪਤਾ ਚਲਿਆ ਕਿ ਜਿਸ ਪੈਲੇਸ ਵਿਚ ਵਿਆਹ ਰੱਖਿਆ ਸੀ ਉਹ ਪੈਲੇਸ ਪੂਰੇ ਫਿਰੋਜ਼ਪੁਰ ਵਿਚ ਨਹੀਂ। ਨਾ ਹੀ ਲੜਕੀ ਵਾਲਾ ਦਿਖਾਈ ਦਿੱਤਾ। ਜਦ ਪੀੜਤ ਪਰਿਵਾਰ ਨੂੰ ਠੱਗੀ ਦਾ ਪਤਾ ਚਲਿਆ ਤਾਂ ਉਹ ਬਰਾਤ ਲੈ ਕੇ ਵਾਪਸ ਬਠਿੰਡਾ ਆ ਗਏ। ਮਾਮਲਾ ਪੁਲਿਸ ਕੋਲ ਪੁੱਜਦ 'ਤੇ ਨੌਸਬਰਬਾਜ਼ ਟਰੈਵਲ ਏਜੰਟ ਅਮਨਦੀਪ ਸਿੰਘ ਵਾਸੀ ਰੁਪਾਣਾ ਦੇ ਖ਼ਿਲਾਫ਼ ਠੱਗੀ ਦਾ ਕੇਸ ਦਰਜ ਕਰ ਲਿਆ। ਟਰੈਵਲ ਏਜੰਟ ਅਜੇ ਫਰਾਰ ਹੈ। ਮੌੜ ਮੰਡੀ ਨਿਵਾਸੀ ਗੁਰਪ੍ਰੀਤ ਸਿੰਘ ਨਾਲ ਹੋਈ ਇਸ ਠੱਗੀ ਨਾਲ ਹਰ ਕੋਈ ਹੈਰਾਨ ਹੈ।
ਲਾੜੇ ਦੇ ਪਿਤਾ ਨੇ ਦੱਸਿਆ ਕਿ  ਝਾਂਸੇ ਵਿਚ ਆ ਕੇ ਬੇਟੇ ਨੂੰ ਵਿਦੇਸ਼ ਭੇਜਣ ਦੇ ਲਈ ਮੁਲਜ਼ਮ ਨੂੰ ਹਾਂ ਕਰ ਦਿੱਤੀ। ਉਹ ਪੈਸੇ ਲੈ ਗਿਆ। ਇਸ ਤੋਂ ਬਾਅਦ ਮੁਲਜ਼ਮ ਉਸ ਦੇ ਭਾਣਜੇ ਮੰਗਲਜੀਤ ਸਿੰਘ ਵਾਸੀ ਪਿੰਡ ਮਲਕੇ ਦੀ ਡਬਵਾਲੀ ਮੁਕਤਸਰ ਤੋਂ 4.80 ਲੱਖ ਅਤੇ ਉਨ੍ਹਾਂ ਦੇ ਪਿੰਡ ਮੌੜ ਮੰਡੀ ਵਾਸੀ ਜਗਸੀਰ ਸਿੰਘ ਕੋਲੋਂ 5.67 ਲੱਖ ਰੁਪਏ ਲੈ ਗਿਆ।
ਗੁਰਭੇਜ ਸਿੰਘ ਨੇ ਦੱਸਿਆ ਕਿ ਪੈਸੇ ਲੈਣ ਦੇ ਕੁਝ ਦਿਨ ਬਾਅਦ ਟਰੈਵਲ ਏਜੰਟ ਅਮਨਦੀਪ ਨੇ ਦੱਸਿਆ ਕਿ ਲੜਕੀ ਰਮਨਪ੍ਰੀਤ ਕੌਰ ਵਸੀ ਮਲਵਾਲਾ ਜ਼ਿਲ੍ਹਾ ਫਿਰੋਜ਼ਪੁਰ ਦੀ ਹੈ। ਉਸ ਦੇ ਕੋਲ ਜਰਮਨੀ ਦੀ ਨਾਗਰਿਕਤਾ ਹੈ। ਉਹ ਇਸ ਐਨਆਰਆਈ ਲੜਕੀ ਨਾਲ ਵਿਆਹ ਕਰ ਲਵੇ ਤਾਂ ਤੁਸੀਂ ਜਰਮਨੀ ਅਸਾਨੀ ਨਾਲ  ਚਲੇ ਜਾਵੋਗੇ। ਮੁਲ਼ਜਮ ਨੇ ਉਸ ਨੂੰ ਲੜਕੀ ਦੀ ਫ਼ੋਟੋ ਵੀ ਦਿਖਾਈ।  ਵਿਆਹ ਦੀ ਤਾਰੀਕ ਵੀ ਪੱਕੀ ਕਰ ਦਿੱਤੀ ਗਈ। ਉਨ੍ਹਾਂ ਦਾ ਪੂਰਾ ਪਰਿਵਾਰ ਬਰਾਤ ਲੈ ਕੇ ਗਿਆ ਤਾਂ ਪਰ ਉਥੋਂ ਖਾਲੀ ਹੱਥ ਪਰਤਣਾ ਪਿਆ। ਉਥੇ ਨਾਂ ਤਾਂ ਉਹ ਮੈਰਿਜ ਪੈਲੇਸ ਸੀ ਤੇ ਨਾ ਹੀ ਲੜਕੀ ਵਾਲੇ।

ਹੋਰ ਖਬਰਾਂ »

ਹਮਦਰਦ ਟੀ.ਵੀ.