ਬੋਸਟਨ, 1 ਅਕਤੂਬਰ, ਹ.ਬ. :  ਅਮਰੀਕਾ ਨੂੰ ਹਿਦੂਆਂ ਦੇ ਯੋਗਦਾਨ ਦਾ ਪਤਾ ਲਾਉਣ ਅਤੇ ਇਸ ਨੂੰ ਬੜਾਵਾ ਦੇਣ 'ਤੇ ਚਰਚਾ ਕਰਨ ਦੇ ਲਈ ਅਗਾਮੀ  ਇੱਕ ਨਵੰਬਰ ਤੋਂ ਬੋਸਟਨ ਵਿਚ ਅਪਣੀ ਤਰ੍ਹਾਂ ਦੇ ਪਹਿਲੇ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੇ ਆਯੋਜਕਾਂ ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਗੈਰ ਲਾਭਕਾਰੀ ਸੰਸਥਾ ਵਰਲਡ ਹਿੰਦੂ ਕੌਂਸਲ ਆਫ਼ ਅਮਰੀਕਾ ਇਸ ਸੰਮੇਲਨ ਦਾ ਆਯੋਜਨ ਕਰ ਰਹੀ ਹੈ। ਸੰਸਥਾ ਦੇ ਇੱਕ ਮੈਂਬਰ ਨੇ ਦੱਸਿਆ ਕਿ ਇਸ ਵਿਚ ਵਿਭਿੰਨ ਖੇਤਰਾਂ ਦੇ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਹਿੱਸਾ ਲੈਣਗੇ। ਹਿੰਦੂ ਕੌਂਸਲ ਨੇ 2018 ਵਿਚ ਸਿਕਾਗੋ ਵਿਚ ਵਰਲਡ ਕਾਂਗਰਸ ਦਾ ਆਯੋਜਨ ਕੀਤਾ ਸੀ। ਸੰਸਥਾ ਵਲੋਂ ਮੀਡੀਆ ਨੂੰ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਹੈ, ਇਸ ਆਯੋਜਨ ਦਾ ਦੋਹਰਾ ਮਕਸਦ ਹੈ ਅਮਰੀਕਾ ਵਿਚ ਹਿੰਦੂਆਂ ਦੇ ਯੋਗਦਾਨ ਦਾ ਪਤਾ ਲਾਉਣਾ ਅਤੇ ਉਨ੍ਹਾਂ ਬੜਾਵਾ ਦੇਣਾ ਅਤੇ ਅਮਰੀਕਾ ਦੁਆਰਾ ਹਿੰਦੂਆਂ ਨੂੰ ਗਰਮਜ਼ਸੀ ਨਾਲ ਅਪਣਾਉਣ ਅਤੇ ਇਸ ਉਦਾਰਤਾ ਦਾ ਜਸ਼ਨ ਮਨਾਉਣਾ।

ਹੋਰ ਖਬਰਾਂ »

ਹਮਦਰਦ ਟੀ.ਵੀ.