ਮਾਹਿਲਪੁਰ, 2 ਅਕਤੂਬਰ, ਹ.ਬ. :  ਨਜ਼ਦੀਕੀ ਪਿੰਡ ਮੁੱਗੋਵਾਲ ਦੇ ਮਨੀਲਾ ਗਏ Îਇੱਕ ਨੌਜਵਾਨ ਤੇ ਉਸ ਦੀ ਪਤਨੀ ਦਾ ਮਨੀਲਾ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਦੇ ਕਤਲ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਪਿੰਡ ਮੁੱਗੋਵਾਲ ਨਿਵਾਸੀ ਹਰਭਜਨ ਸਿੰਘ ਦੋ ਸਾਲ ਪਹਿਲਾ ਰੋਜ਼ੀ ਰੋਟੀ ਕਮਾਉਣ ਲਈ ਮਨੀਲਾ  ਗਿਆ ਸੀ ਤੇ ਉਥੇ ਅਪਣੇ ਰਿਸ਼ਤੇਦਾਰ ਕੋਲ ਕੁਝ ਸਮਾਂ ਰਿਹਾ ਤੇ ਫਿਰ ਉਸ ਨੇ ਅਪਣਾ ਵੱਖਰਾ ਕਾਰੋਬਾਰ ਸ਼ੁਰੂ ਕਰ ਲਿਆ ਸੀ। ਉਥੋਂ ਦੀ ਨਿਵਾਸੀ ਇੱਕ ਲੜਕੀ ਨਾਲ ਉਸ ਨੇ ਵਿਆਹ ਵੀ ਕਰ ਲਿਆ ਸੀ। ਸੋਮਵਾਰ ਸਵੇਰੇ ਜਦੋਂ ਉਹ ਅਪਣੀ ਪਤਨੀ ਨਾਲ ਕੰਮ 'ਤੇ ਜਾ ਰਿਹਾ ਸੀ ਤਾਂ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ। ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਕ ਸਾਲ ਤੋਂ ਹਰਭਜਨ ਸਿੰਘ ਅਪਣਾ ਫਾਇਨਾਂਸ ਦਾ ਕੰਮ ਕਰ ਰਿਹਾ ਸੀ। ਉਨ੍ਹਾਂ ਦਾ ਇੱਕ ਰਿਸ਼ਤੇਦਾਰ ਮਨੀਲਾ ਵਿਚ ਲਾਸ਼ ਲੈਣ ਲਈ ਉਪਰਾਲੇ ਕਰ ਰਿਹਾ ਹੈ, ਉਸ ਤੋਂ ਬਾਅਦ ਹੀ ਕਤਲ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.