ਲੰਡਨ, 2 ਅਕਤੂਬਰ, ਹ.ਬ. :  ਬਰਤਾਨੀਆ ਵਿਚ ਇੱਕ ਬ੍ਰਿਟਿਸ਼ ਸਿੱਖ ਜੋੜੇ ਖ਼ਿਲਾਫ਼ ਦਾਨ ਦੇ ਫੰਡਾਂ ਵਿਚ ਹੇਰ ਫੇਰ ਕਰਨ ਦੇ ਦੋਸ਼ ਆਇਦ ਕੀਤੇ ਹਨ। ਇਸ ਜੋੜੇ ਨੂੰ ਜੁਲਾਈ ਮਹੀਨੇ ਗ੍ਰਿਫਤਾਰ ਕੀਤਾ ਗਿਆ ਸੀ। 50 ਸਾਲਾ ਰਾਜਵਿੰਦਰ ਕੌਰ ਖ਼ਿਲਾਫ਼ ਮਨੀ ਲਾਂਡਰਿੰਗ ਤੇ ਪੰਜਾਹ ਹਜ਼ਾਰ ਪੌਂਡ ਦੀ ਚੋਰੀ ਅਤੇ ਕੁਲਦੀਪ ਸਿੰਘ ਲੈਹਲ ਖ਼ਿਲਾਫ਼ ਯੂਕੇ ਵਿਚ ਖੈਰਾਤ ਦੇ ਪੈਸੇ 'ਤੇ ਨਜ਼ਰ ਰੱਖਣ ਵਾਲੇ ਚੈਰਿਟੀ ਕਮਿਸ਼ਨ ਨੂੰ ਗਲਤ ਜਾਣਕਾਰੀ ਦੇਣ ਦੇ ਦੋਸ਼ ਆਇਦ ਕੀਤੇ ਗਏ ਹਨ। ਬਰਮਿੰਘਮ ਅਧਾਰਤ ਇਹ ਜੋੜਾ, ਅਸਲ ਵਿਚ ਰਿਸ਼ਤੇ ਵਿਚ ਭੈਣ ਭਰਾ ਲੱਗਦਾ ਹੈ। ਇਨ੍ਹਾਂ ਦਾ ਸਬੰਧ ਸਿੱਖ ਯੂਥ ਯੂਕੇ ਨਾਲ ਦੱਸਿਆ ਜਾਂਦਾ ਹੈ ਤੇ ਦੋਵਾਂ ਨੂੰ ਵੈਸਟ ਮਿਡਲੈਂਡਜ਼ ਕਾਊਂਟਰ ਟੈਰਰਿਜ਼ਮ ਯੂਨਿਟ ਨੇ 3 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਚੈਰਿਟੀ ਕਮਿਸ਼ਨ ਨੇ ਸਿੱਖ ਯੂਥ ਯੂਕੇ ਖ਼ਿਲਾਫ਼ ਕਾਨੂੰਨ ਜਾਂਚ ਵਿੱਢਣ ਦੀ ਪੁਸ਼ਟੀ ਕੀਤੀ। ਉਧਰ ਬ੍ਰਿਟਿਸ਼ ਸਿੱਖ ਜੱਥੇਬੰਦੀ ਨੇ ਖੁਦ ਨੂੰ ਸਮਾਜਕ ਅਲਾਮਤਾਂ ਖ਼ਿਲਾਫ਼ ਜਾਗਰੂਕ ਕਰਨ ਵਾਲੀ ਕੌਮੀ ਸੰਸਥਾ ਦੱਸਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.