ਬੇਰੁਜ਼ਗਾਰੀ ਤੋਂ ਤੰਗ ਫ਼ਰੀਦਕੋਟ ਦੇ ਨੌਜਵਾਨ ਵੱਲੋਂ ਸ਼ਿਕਾਗੋ 'ਚ ਖ਼ੁਦਕੁਸ਼ੀ

ਸ਼ਿਕਾਗੋ, 3 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਬੇਰੁਜ਼ਗਾਰੀ ਤੋਂ ਤੰਗ ਆਏ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ਾਂ ਵੱਲ ਜਾ ਰਹੇ ਹਨ ਪਰ ਜੇ ਉਥੇ ਹੀ ਇਹੋ ਹਾਲ ਹੋ ਜਾਵੇ ਤਾਂ ਰੱਬ ਹੀ ਰਾਖਾ। ਜੀ ਹਾਂ, ਅਮਰੀਕਾ ਵਿਚ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਇਕ ਪੰਜਾਬੀ ਵੱਲੋਂ ਖ਼ੁਦਕੁਸ਼ੀ ਕਰਨ ਦੀ ਰਿਪੋਰਟ ਮਿਲੀ ਹੈ। ਨੌਜਵਾਨ ਦੀ ਸ਼ਨਾਖ਼ਤ ਫ਼ਰੀਦਕੋਟ ਜ਼ਿਲ•ੇ ਦੇ ਪਿੰਡ ਟਹਿਣਾ ਵਾਸੀ ਜਤਿੰਦਰਪਾਲ ਸਿੰਘ ਵਜੋਂ ਕੀਤੀ ਗਈ ਹੈ। 27 ਸਾਲ ਦਾ ਇਹ ਨੌਜਵਾਨ ਅਗਸਤ 2017 ਵਿਚ ਸਟੱਡੀ ਵੀਜ਼ਾ 'ਤੇ ਅਮਰੀਕਾ ਗਿਆ ਸੀ। ਅਪ੍ਰੈਲ 2019 ਵਿਚ ਪੜ•ਾਈ ਮੁਕੰਮਲ ਕਰਨ ਮਗਰੋਂ ਜਦੋਂ ਕੋਈ ਢੁਕਵੀਂ ਨੌਕਰੀ ਨਾ ਮਿਲੀ ਤਾਂ ਉਹ ਡਿਪ੍ਰੈਸ਼ਨ ਵਿਚ ਰਹਿਣ ਲੱਗਾ। ਦੱਸਿਆ ਜਾ ਰਿਹਾ ਹੈ ਕਿ ਜਤਿੰਦਰਪਾਲ ਸਿੰਘ ਨੇ ਆਪਣੇ ਅਪਾਰਟਮੈਂਟ ਦੀ ਬਾਲਕਨੀ ਵਿਚ ਫ਼ਾਹਾ ਲੈ ਲਿਆ ਜਿਥੇ ਉਹ ਦੋ ਹਰਿਆਣਵੀ ਨੌਜਵਾਨਾਂ ਨਾਲ ਕਿਰਾਏ 'ਤੇ ਰਹਿ ਰਿਹਾ ਸੀ। ਹਰਿਆਣਵੀ ਨੌਜਵਾਨਾਂ ਨੇ ਹੀ ਜਤਿੰਦਰਪਾਲ ਦੇ ਪਰਵਾਰ ਨੂੰ ਇਹ ਮੰਦਭਾਗੀ ਖ਼ਬਰ ਸੁਣਾਈ। ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਜਤਿੰਦਰਪਾਲ ਸਿੰਘ ਜਦੋਂ ਰੱਸੀ ਗਲ ਵਿਚ ਪਾ ਕੇ ਲਟਕਿਆ ਤਾਂ ਰੱਸੀ ਟੁੱਟ ਗਈ ਅਤੇ ਉਹ ਅਪਾਰਟਮੈਂਟ ਦੀ ਹੇਠਲੀ ਮੰਜ਼ਿਲ 'ਤੇ ਜਾ ਡਿੱਗਿਆ ਅਤੇ ਸਿਰ ਵਿਚ ਗ੍ਰਿੱਲ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਜਤਿੰਦਰਪਾਲ ਸਿੰਘ ਦੇ ਪਿਤਾ ਕੇਵਲ ਸਿੰਘ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਮੁਲਾਜ਼ਮ ਸਨ ਜਿਨ•ਾਂ ਦੀ 2011 ਵਿਚ ਮੌਤ ਹੋ ਚੁੱਕੀ ਹੈ। ਸੂਤਰਾਂ ਨੇ ਦੱਸਿਆ ਕਿ ਜਦੋਂ ਜਤਿੰਦਰਪਾਲ ਨੇ ਢੁਕਵੀਂ ਨੌਕਰੀ ਨਾ ਮਿਲਣ ਦੀ ਗੱਲ ਪਰਵਾਰ ਨਾਲ ਸਾਂਝੀ ਕੀਤੀ ਤਾਂ ਪਰਵਾਰਕ ਮੈਂਬਰਾਂ ਨੇ ਉਸ ਨੂੰ ਵਾਪਸ ਆਉਣ ਦਾ ਸੁਝਾਅ ਦਿਤਾ ਸੀ। ਸੋਗ ਵਿਚ ਡੁੱਬੇ ਪਰਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਤਿੰਦਰਪਾਲ ਸਿੰਘ ਦੀ ਦੇਹ ਵਾਪਸ ਲਿਆਉਣ ਵਿਚ ਮਦਦ ਕੀਤੀ ਜਾਵੇ।

ਹੋਰ ਖਬਰਾਂ »

ਹਮਦਰਦ ਟੀ.ਵੀ.