21 ਬੰਦੂਕਾਂ ਦੀ ਦਿਤੀ ਗਈ ਸਲਾਮੀ

ਹਿਊਸਟਨ, 3 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਟੈਕਸਸ ਦੇ ਪਹਿਲੇ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਨੂੰ ਹਜ਼ਾਰਾਂ ਨਮ ਅੱਖਾਂ ਨੇ ਅੰਤਮ ਵਿਦਾਇਗੀ ਦਿਤੀ। ਸੰਦੀਪ ਸਿੰਘ ਦੀ ਦੇਹ ਨੂੰ ਅੰਤਮ ਸਸਕਾਰ ਲਈ ਲਿਜਾਣ ਤੋਂ ਪਹਿਲਾਂ ਸਥਾਨਕ ਸਟੇਡੀਅਮ ਵਿਚ ਰੱਖਿਆ ਗਿਆ ਜਿਥੇ ਪੁਲਿਸ ਅਫ਼ਸਰਾਂ, ਸਿੱਖਾਂ ਅਤੇ ਭਾਰਤੀ ਮੂਲ ਦੇ ਅਮਰੀਕੀਆਂ ਸਣੇ ਹਜ਼ਾਰਾਂ ਦੀ ਗਿਣਤੀ ਵਿਚ ਸਥਾਨਕ ਲੋਕ ਪੁੱਜੇ ਹੋਏ ਸਨ। ਹੈਰਿਸ ਕਾਊਂਟੀ ਦੇ ਡਿਪਟੀ ਸ਼ੈਰਿਫ਼ ਸੰਦੀਪ ਸਿੰਘ ਧਾਲੀਵਾਲ ਉਸ ਵੇਲੇ ਸੁਰਖੀਆਂ ਵਿਚ ਆਏ ਸਨ ਜਦੋਂ ਉਨਾਂ ਨੂੰ ਦਸਤਾਰ ਅਤੇ ਦਾੜ•ੀ ਸਣੇ ਪੁਲਿਸ ਡਿਊਟੀ ਨਿਭਾਉਣ ਦੀ ਇਜਾਜ਼ਤ ਦਿਤੀ ਗਈ ਸੀ। ਪਰ 27 ਸਤੰਬਰ ਨੂੰ ਹਿਊਸਟਨ ਦੇ ਪੱਛਮ-ਉੱਤਰੀ ਇਲਾਕੇ ਵਿਚ ਟ੍ਰੈਫ਼ਿਕ ਜਾਂਚ ਦੌਰਾਨ ਉਨਾਂ ਨੂੰ ਗੋਲੀ ਮਾਰ ਦਿਤੀ ਗਈ। ਹਿਊਸਟਨ ਪੁਲਿਸ ਨੇ ਸੰਦੀਪ ਧਾਲੀਵਾਲ ਨੂੰ 21 ਬੰਦੂਕਾਂ ਦੀ ਸਲਾਮੀ ਦਿਤੀ ਅਤੇ ਪੁਲਿਸ ਬੈਂਡ ਦੀਆਂ ਸੋਗ ਭਰੀਆਂ ਧੁਨਾਂ ਦੌਰਾਨ ਅਮਰੀਕਾ ਦਾ ਕੌਮੀ ਝੰਡਾ ਸੰਦੀਪ ਧਾਲੀਵਾਲ ਦੀ ਪਤਨੀ ਨੂੰ ਸੌਂਪਿਆ ਗਿਆ। ਬਾਅਦ ਵਿਚ ਵਿਨਫ਼ੋਰਡ ਫਿਊਨਰਲ ਹੋਮ ਵਿਚ ਉਨ•ਾਂ ਦਾ ਅੰਤਮ ਸਸਕਾਰ ਕੀਤਾ ਗਿਆ ਅਤੇ ਗੁਰਦਵਾਰਾ ਸਿੱਖ ਨੈਸ਼ਨਲ ਸੈਂਟਰ ਵਿਖੇ ਅੰਤਮ ਅਰਦਾਸ ਹੋਈ।

ਹੋਰ ਖਬਰਾਂ »

ਹਮਦਰਦ ਟੀ.ਵੀ.