ਬਿਹਾਰ, 4 ਅਕਤੂਬਰ, ਹ.ਬ. : ਬਿਹਾਰ ਦੇ ਕਟਿਹਾਰ ਖੇਤਰ ਵਿਚ ਬੀਤੀ ਰਾਤ ਮਹਾਨੰਦਾ ਨਦੀ ਵਿਚ ਇੱਕ ਕਿਸ਼ਤੀ ਡੁੱਬਣ ਕਾਰਨ 7 ਲੋਕਾਂ ਦੇ ਮਰਨ ਦੀ ਖ਼ਬਰ ਆ ਰਹੀ ਹੈ  ਜਦ ਕਿ 50 ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ  ਹੈ। ਇਸ ਘਟਨਾ 'ਚ ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ।  ਇਸ ਭਿਆਨਕ ਹਾਦਸੇ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਇਸ ਹਾਦਸੇ ਵਿਚ ਅਜੇ ਤੱਕ 28 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਕਿਸ਼ਤੀ ਵਿਚ 50 ਤੋਂ ਜਿਆਦਾ ਲੋਕ ਸਵਾਰ ਸਨ।  ਹਾਦਸੇ ਦਾ ਸ਼ਿਕਾਰ ਹੋਏ ਲੋਕ ਕਿਸ਼ਤੀ ਦੌੜ ਦੇਖਣ ਤੋਂ ਬਾਅਦ ਇੱਕ ਕਿਸ਼ਤੀ ਵਿਚ ਸਵਾਰ ਹੋ ਕੇ ਵਾਪਸ ਪਰਤ ਰਹੇ ਸੀ। ਐਨਡੀਆਰਐਫ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਕਿਸ਼ਤੀ ਵਿਚ ਸਵਾਰ ਲੋਕ ਪੱਛਮੀ ਬੰਗਾਲ ਦੇ ਮਾਲਦਾ ਤੋਂ ਬਿਹਾਰ ਦੇ ਕਟਿਹਾਰ ਜਾ ਰਹੇ ਸੀ। ਇਸੇ ਦੌਰਾਨ ਕਿਸ਼ਤੀ ਪਲਟਣ ਕਾਰਨ ਇਸ 'ਤੇ ਸਵਾਰ ਸਾਰੇ ਲੋਕ ਨਦੀ ਵਿਚ ਡਿੱਗ ਗਏ। ਹਾਦਸੇ ਦੀ ਜਾਣਕਾਰੀ ਤੋ ਬਾਅਦ ਮੌਕੇ 'ਤੇ ਪਹੁੰਚੇ ਸਥਾਨਕ ਗੋਤਾਖੋਰ ਅਤੇ ਪੁਲਿਸ ਨੇ ਲੋਕਾਂ ਦੀ ਭਾਲ ਦੇ ਲਈ ਵੱਡਾ ਸਰਚ ਅਪਰੇਸ਼ਨ ਸ਼ੁਰੂ ਕੀਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.