ਅੰਬਾਲਾ, 5 ਅਕਤੂਬਰ, ਹ.ਬ. :  ਗੌਰਮਿੰਟ ਪੀਜੀ ਕਾਲਜ ਅੰਬਾਲਾ ਛਾਉਣੀ ਨਾਲ ਲੱਗਦੀ ਝੁੱਗੀਆਂ ਵਿਚ ਕੰਧ ਡਿੱਗਣ ਕਾਰਨ ਦੇਰ ਰਾਤ ਦਸ ਵਜੇ ਪੰਜ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 3 ਬੱਚੇ ਵੀ ਸ਼ਾਮਲ ਹਨ। ਇਹ ਸਾਰੇ ਰਾਤ ਦੇ ਸਮੇਂ ਝੁੱਗੀ ਵਿਚ ਟੀਵੀ 'ਤੇ ਫ਼ਿਲਮ ਦੇਖ ਰਹੇ ਸੀ। ਇਸੇ ਦੌਰਾਨ ਡਿਸ਼ ਦੇ ਸਿਗਨਲ ਟੁੱਟ ਗਏ। ਬਚਕੁੰਡ ਨਾਂ ਦਾ ਇੱਕ ਵਿਅਕਤੀ ਛੱਤ 'ਤੇ ਚੜ੍ਹਿਆ ਅਤੇ ਉਸ ਨੇ ਡਿਸ਼ ਦਾ ਐਂਗਲ ਠੀਕ ਕੀਤਾ। ਜਿਵੇਂ ਹੀ ਉਹ ਥੱਲੇ ਉਤਰਿਆ ਕੰਧ ਢਹਿ ਗਈ। ਹਾਦਸੇ ਦੇ ਸਮੇਂ ਕਰੀਬ 12 ਲੋਕ ਫ਼ਿਲਮ ਦੇਖ ਰਹੇ ਸੀ। ਜਿਵੇਂ ਹੀ ਕੰਧ ਢਹੀ ਕਰੀਬ 6 ਲੋਕਾਂ ਨੇ ਖੁਦ ਨੂੰ ਬਚਾ ਲਿਆ। ਜਦ ਕਿ 5 ਕੰਧ ਦੇ ਥੱਲੇ ਦਬਣ ਨਾਲ ਮਰ ਗਏ। ਹਾਦਸੇ ਵਿਚ ਬੱਚੀ ਸਣੇ ਤਿੰਨ ਵਿਅਕਤੀਆਂ ਨੂੰ ਗੰਭੀਰ ਹਾਲਤ ਵਿਚ ਛਾਉਣੀ ਨਾਗਰਿਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਦਰਅਸਲ ਛਾਉਣੀ ਗੌਰਮਿੰਟ ਪੀਜੀ ਕਾਲਜ ਦੇ ਨਾਲ ਝੁੱਗੀਆਂ ਵਿਚ ਕਈ ਪਰਿਵਾਰ ਰਹਿੰਦੇ ਹਨ। ਇਹ ਲੋਕ ਦਿਹਾੜੀ ਕਰਕੇ ਗੁਜ਼ਾਰਾ ਕਰਦੇ ਹਨ। ਇਹ ਸਾਰੇ ਰਾਤ ਦੇ ਸਮੇਂ ਟੀਵੀ 'ਤੇ ਫ਼ਿਲਮ ਦੇਖ ਰਹੇ ਸੀ। ਜਿਵੇਂ ਹੀ ਸਿਗਨਲ ਟੁੱਟੇ ਬਚਕੁੰਡ ਕੰਧ 'ਤੇ ਚੜ੍ਹ ਕੇ ਛੱਤ ਤੱਕ ਪਹੁੰਚਿਆ। ਉਹ ਡਿਸ਼ ਠੀਕ ਕਰਕੇ ਉਤਰਿਆ ਤਾਂ ਕੰਧ ਢਹਿ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.