ਯਮੁਨਾਨਗਰ, 5 ਅਕਤੂਬਰ, ਹ.ਬ. :  ਇੱਥੇ ਥਾਣਾ ਬਿਲਾਸਪੁਰ ਅਧੀਨ ਪੈਂਦੇ ਪਿੰਡ ਨਾਈਵਾਲਾ ਵਿਚ ਇੱਕ ਔਰਤ ਨੇ ਅਪਣੇ ਪਤੀ ਦੀ ਹੱਤਿਆ ਕਰਕੇ ਉਸ ਦੀ ਲਾਸ਼ ਘਰ ਵਿਚ ਬਣੇ ਪਖਾਨੇ ਦੇ ਟੋਏ ਵਿਚ ਦੱਬ ਦਿੱਤੀ। ਔਰਤ ਨੇ ਬਿਲਾਸਪੁਰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਪਤੀ ਆਲਮਗੀਰ ਸ਼ਰਾਬ ਦੇ ਨਸ਼ੇ ਵਿਚ ਝਗੜਾ ਕਰਕੇ ਕਿਤੇ ਚਲਾ ਗਿਆ। ਪੁਲਿਸ ਨੂੰ ਮਹਿਲਾ ਦੇ ਬਿਆਨਾਂ 'ਤੇ ਸ਼ੱਕ ਹੋਇਆ ਤਾਂ ਸਖ਼ਤੀ ਨਾਲ ਪੁਛਗਿੱਛ 'ਤੇ ਮੁਲਜ਼ਮਾਂ ਨੇ ਅਪਣਾ ਗੁਨਾਹ ਕਬੂਲ ਕਰ ਲਿਆ। ਥਾਣਾ ਬਿਲਾਸਪੁਰ ਦੇ ਐਸਐਚਓ ਰਾਕੇਸ਼ ਕੁਮਾਰ, ਏਐਸਆਈ ਅਸ਼ੋਕ ਕੁਮਾਰ ਤੇ ਹੋਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਆਲਮਗੀਰ ਦੀ ਲਾਸ਼ ਬਾਹਰ ਕਢਵਾਈ ਅਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਮੁਲਜ਼ਮਾ 14 ਸਾਲਾ ਧੀ ਅਤੇ 9 ਸਾਲਾ ਪੁੱਤਰ ਦੀ ਮਾਂ ਹੈ। ਪੁਲਿਸ ਵੱਖ ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਮਾਮਲੇ ਨੂੰ ਪ੍ਰੇਮ ਸਬੰਧਾਂ ਨਾਲ ਵੀ ਜੋੜ ਕੇ ਦੇਖ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.