ਪ੍ਰਵਾਸੀਆਂ ਨੂੰ ਆਪਣੀ ਜੇਬ ਵਿਚੋਂ ਕਰਨਾ ਹੋਵੇਗਾ ਹੈਲਥ ਕੇਅਰ ਦਾ ਖ਼ਰਚਾ

ਵਾਸ਼ਿੰਗਟਨ, 5 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਪੰਜਾਬੀਆਂ ਸਣੇ ਦੁਨੀਆਂ ਭਰ ਦੇ ਪ੍ਰਵਾਸੀਆਂ ਲਈ ਮਾੜੀ ਖ਼ਬਰ ਹੈ। ਹੁਣ ਅਮਰੀਕਾ ਦਾ ਇੰਮੀਗ੍ਰੈਂਟ ਵੀਜ਼ਾ ਸਿਰਫ਼ ਉਨਾਂ ਨੂੰ ਮਿਲੇਗਾ ਜੋ ਹੈਲਥ ਕੇਅਰ ਦਾ ਖਰਚਾ ਆਪਣੀ ਜੇਬ ਵਿਚੋਂ ਕਰਨ ਦੀ ਤਾਕਤ ਰਖਦੇ ਹੋਣਗੇ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਤਾਜ਼ਾ ਹੁਕਮਾਂ 'ਤੇ ਦਸਤਖ਼ਤ ਕਰ ਦਿਤੇ ਹਨ ਅਤੇ ਨਵੇਂ ਨਿਯਮ 3 ਨਵੰਬਰ ਤੋਂ ਲਾਗੂ ਹੋਣਗੇ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਵਿਚ ਪਨਾਹ ਮੰਗਣ ਵਾਲਿਆਂ, ਰਫ਼ਿਊਜੀਆਂ ਜਾਂ ਬੱਚਿਆਂ 'ਤੇ ਨਵੇਂ ਨਿਯਮ ਲਾਗੂ ਨਹੀਂ ਹੋਣਗੇ। ਪਰ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀਆਂ ਦੇ ਜੀਵਨ ਸਾਥੀ ਅਤੇ ਮਾਪੇ ਨਵੇਂ ਨਿਯਮਾਂ ਦੇ ਘੇਰੇ ਵਿਚ ਆਉਣਗੇ। ਟਰੰਪ ਵੱਲੋਂ ਜਾਰੀ ਹੁਕਮਾਂ ਮੁਤਾਬਕ ਪ੍ਰਵਾਸੀਆਂ ਨੂੰ ਅਮਰੀਕਾ ਦੀ ਧਰਤੀ 'ਤੇ ਕਦਮ ਰੱਖਣ ਤੋਂ 30 ਦਿਨ ਦੇ ਅੰਦਰ ਸਿਹਤ ਬੀਮਾ ਕਰਵਾਉਣਾ ਹੋਵੇਗਾ ਨਹੀਂ ਤਾਂ ਉਹ ਮੁਲਕ ਤੋਂ ਬਾਹਰ ਕਰ ਦਿਤੇ ਜਾਣਗੇ। 

ਹੋਰ ਖਬਰਾਂ »

ਹਮਦਰਦ ਟੀ.ਵੀ.