ਸ੍ਰੀਨਗਰ, 5 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕਸ਼ਮੀਰ ਦੇ ਅਨੰਤਨਾਗ ਸ਼ਹਿਰ ਵਿਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਗ੍ਰਨੇਡ ਹਮਲੇ ਵਿਚ ਘੱਟੋ-ਘੱਟ 14 ਜਣੇ ਜ਼ਖ਼ਮੀ ਹੋ ਗਏ। ਧਾਰਾ 370 ਹਟਾਏ ਜਾਣ ਮਗਰੋਂ ਵਾਦੀ ਵਿਚ ਇਹ ਦੂਜਾ ਗ੍ਰਨੇਡ ਹਮਲਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿੱਚਰਵਾਰ ਸਵੇਰੇ ਤਕਰੀਬਨ 11 ਵਜੇ ਅਤਿਵਾਦੀਆਂ ਨੇ ਸਖ਼ਤ ਸੁਰੱਖਿਆ ਬੰਦੋਬਸਤ ਵਾਲੇ ਡੀ.ਸੀ. ਦਫ਼ਤਰ ਕੰਪਲੈਕਸ ਦੇ ਬਾਹਰ ਖੜੀ ਇਕ ਗੱਡੀ ਉਪਰ ਗ੍ਰਨੇਡ ਸੁੱਟਿਆ ਪਰ ਨਿਸ਼ਾਨਾ ਖੁੰਝ ਜਾਣ ਕਾਰਨ ਇਹ ਸੜਕ ਦੇ ਇਕ ਪਾਸੇ ਡਿੱਗਣ ਮਗਰੋਂ ਫਟ ਗਿਆ। ਹਥ ਗੋਲੇ ਦੇ ਛਰੇ ਲੱਗਣ ਕਾਰਨ ਟ੍ਰੈਫ਼ਿਕ ਪੁਲਿਸ ਦੇ ਇਕ ਮੁਲਾਜ਼ਮ ਅਤੇ ਇਕ ਪੱਤਰਕਾਰ ਸਣੇ 14 ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਨਾਂ ਵਿਚੋਂ 13 ਨੂੰ ਮਲੱ•ਮ ਪੱਟੀ ਮਗਰੋਂ ਛੁੱਟੀ ਦੇ ਦਿਤੀ ਗਈ। ਇਕ ਜ਼ਖ਼ਮੀ ਹਾਲੇ ਵੀ ਹਸਪਤਾਲ ਵਿਚ ਦਾਖ਼ਲ ਹੈ ਪਰ ਉਸ ਦੀ ਹਾਲਤ ਵੀ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਚੇਤੇਰਹੇ ਕਿ ਬੀਤੀ 28 ਸਤੰਬਰ ਨੂੰ ਅਤਿਵਾਦੀਆਂ ਨੇ ਸੀ.ਆਰ.ਪੀ.ਐਫ਼. ਦੀ 38ਵੀਂ ਬਟਾਲੀਅਨ ਦੇ ਜਵਾਨਾਂ 'ਤੇ ਨਵਾ ਕਦਾਲ ਇਲਾਕੇ ਵਿਚ ਹੈਂਡ ਗ੍ਰਨੇਡ ਸੁੱਟਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.