ਅਣਪਛਾਤੇ ਬੰਦੂਕਧਾਰੀ ਨੇ ਬਾਰ ਨੂੰ ਬਣਾਇਆ ਨਿਸ਼ਾਨਾ

ਕੰਸਾਸ ਸਿਟੀ, 6 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਕੰਸਾਸ ਸੂਬੇ ਵਿਚ ਇਕ ਅਣਪਛਾਤੇ ਬੰਦੂਕਧਾਰੀ ਨੇ ਬਾਰ ਵਿਚ ਅੰਨੇਵਾਹ ਗੋਲੀਬਾਰੀ ਕਰਦਿਆਂ ਚਾਰ ਜਣਿਆਂ ਦੀ ਹੱਤਿਆ ਕਰ ਦਿਤੀ ਜਦਕਿ ਪੰਜ ਹੋਰ ਗੰਭੀਰ ਜ਼ਖ਼ਮੀ ਹੋ ਗਏ। ਫ਼ੌਕਸ ਨਿਊਜ਼ ਮੁਤਾਬਕ ਸੈਂਟਰਲ ਐਵੇਨਿਊ ਸਥਿਤ ਟਕੀਲਾ ਕੇ.ਸੀ. ਬਾਰ ਵਿਚ ਐਤਵਾਰ ਵੱਡੇ ਤੜਕੇ ਗੋਲੀਬਾਰੀ ਦੀ ਇਹ ਵਾਰਦਾਤ ਹੋਈ। ਘਟਨਾ ਦੇ ਕਾਰਨਾਂ ਬਾਰੇ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਅਤੇ ਅਤੇ ਹਮਲਾਵਰ ਵੀ ਪੁਲਿਸ ਦੀ ਪਕੜ ਤੋਂ ਬਾਹਰ ਹੈ। ਮ੍ਰਿਤਕਾਂ ਵਿਚੋਂ ਕਿਸੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਵਾਰਦਾਤ ਵਾਲੀ ਥਾਂ ਤੋਂ ਚੱਲੇ ਹੋਏ ਕਾਰਤੂਸ ਬਰਾਮਦ ਕੀਤੇ ਗਏ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਗੋਲੀਬਾਰੀ ਇਕੋ ਸ਼ਖਸ ਨੇ ਕੀਤੀ ਜਾਂ ਇਕ ਤੋਂ ਜ਼ਿਆਦਾ ਬੰਦੂਕਧਾਰੀ ਵਾਰਦਾਤ ਵਿਚ ਸ਼ਾਮਲ ਸਨ। ਪੁਲਿਸ ਵੱਲੋਂ ਆਲੇ-ਦੁਆਲੇ ਲੱਗੇ ਨਿਗਰਾਨੀ ਕੈਮਰਿਆਂ ਰਾਹੀਂ ਹਮਲਾਵਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.