ਵਾਸ਼ਿੰਗਟਨ, 8 ਅਕਤੂਬਰ, ਹ.ਬ. :  ਅਮਰੀਕਾ ਅਤੇ ਚੀਨ ਦੇ ਵਿਚ ਚਲ ਰਹੇ ਟਰੇਡ ਵਾਰਡ ਦੇ ਵਿਚ ਟਰੰਪ ਪ੍ਰਸ਼ਾਸਨ ਨੇ ਸੋਮਵਾਰ ਨੂੰ ਦੱਸਿਆ ਕਿ ਉਸ ਨੇ ਚੀਨ ਦੇ 28 ਸੰਗਠਨਾਂ ਨੂੰ ਸੰਯੁਕਤ ਰਾਜ ਅਮਰੀਕਾ ਦੀ ਬਲੈਕ ਲਿਸਟ ਵਿਚ ਸ਼ਾਮਲ ਕੀਤਾ ਹੈ। ਇਸ ਦੇ ਪਿੱਛੇ ਮਨੁੱਖੀ ਅਧਿਕਾਰਾਂ ਦੇ ਘਾਣ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਕਾਰਨ ਦੱਸਦੇ ਹੋਏ ਉਨ੍ਹਾਂ ਦੇ ਅਮਰੀਕੀ ਉਤਪਾਦ ਖਰੀਦਣ 'ਤੇ ਪਾਬੰਦੀ ਲਗਾ ਦਿੱਤੀ ਹੈ
ਅਮਰੀਕਾਦੇ ਵਣਜ ਵਿਭਾਗ ਅਨੁਸਾਰ ਇਨ੍ਹਾਂ ਸੰਗਠਨਾਂ 'ਤੇ ਇਹ ਕਾਰਵਾਈ ਚੀਨ ਦੇ ਸ਼ਿਨਜਿਆਂਗ ਖੇਤਰ ਵਿਚ ਉਈਗਰ ਅਤੇ ਹੋਰ ਘੱਟ ਗਿਣਤੀ ਮੁਸਲਮਾਨਾਂ  ਦੇ ਮਨੁੱਖੀ ਅਧਿਕਾਰਾਂ ਦੀ ਘਾਣ ਕਰਨ ਵਿਚ ਸਾਮਲ ਹੋਣ ਦੇ ਚਲਦੇ ਕੀਤਾ ਗਿਆ। ਅਮਰੀਕਾ ਦੇ ਵਣਜ ਸਕੱਤਰ ਵਿਲਬਰ ਰਾਸ ਦਾ ਕਹਿਣਾ ਹੈ ਕਿ ਅਮਰੀਕੀ ਸਰਕਾਰ ਅਤੇ ਵਣਜ ਵਿਭਾਗ ਤਿੰਨ ਵਿਚ ਘੱਟ ਗਿਣਤੀਆਂ ਦਾ ਸ਼ੋਸ਼ਣ ਨਾ ਬਰਦਾਸ਼ ਕਰ ਸਕਦੇ ਹਨ ਅਤੇ ਨਾ ਹੀ ਕਰਾਗੇ।
ਜਿਹੜੇ ਸੰਗਠਨਾਂ ਨੂੰ ਬਲੈਕ ਲਿਸਟ ਕੀਤਾ ਗਿਆ ਹੈ ਉਹ ਮੁੱਖ ਤੌਰ 'ਤੇ ਸਰਵਿਲਾਂਸ ਅਤੇ ਏਆਈ ਯਾਨੀ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਸਬੰਧਤ ਹਨ। ਇਨ੍ਹਾਂ ਵਿਚ ਹਾਈਕਵਿਜ਼ਨ ਅਤੇ ਦਹੁਆ ਜਿਹੀ ਕੰਪਨੀਆਂ ਹਨ ਜੋ ਸਰਵਿਲਾਂਸ ਉਪਕਰਣ ਬਣਾਉਂਦੀ ਹੈ ਮੇਗਵੀ ਅਤੇ ਆਈਫਲਾਈਟੈਕ ਜਿਹੀ ਕੰਪਨੀਆਂ ਹਨ ਜੋ ਫੇਸ਼ਿਅਲ ਅਤੇ ਵਾਇਸ ਰੇਕੌਗਨੇਸ਼ਨ ਦੀ ਤਕਨੀਕ 'ਤੇ ਕੰਮ ਕਰਦੀ ਹੈ।
ਹਾਈਕੇਵਿਜ਼ਨ ਦੇ ਬੁਲਾਰੇ ਨੇ ਅਮਰੀਕਾ ਦੇ ਇਸ ਫ਼ੈਸਲੇ 'ਤੇ ਸਖ਼ਤ ਵਿਰੋਧ ਕੀਤਾ ਹੈ। ਬੁਲਾਰੇ ਨੇ ਕਿਹਾ ਕਿ ਅਮਰੀਕਾ ਦੇ ਇਸ ਫ਼ੈਸਲੇ ਨਾਲ ਕੌਮਾਂਤਰੀ ਕੰਪਨੀਆਂ 'ਤੇ ਪੂਰੀ ਦੁਨੀਆ ਵਿਚ ਮਨੁੱਖੀ ਅਧਿਕਾਰਾਂ ਦੀ ਬਿਹਤਰੀ ਦੇ ਲਈ ਕੀਤੀ ਜਾ ਹੀ ਕੋਸ਼ਿਸ਼ਾਂ 'ਤੇ ਪ੍ਰਭਾਵ ਪਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.