ਵਾਸ਼ਿੰਗਟਨ, 8 ਅਕਤੂਬਰ, ਹ.ਬ. :  ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਕਿਹਾ ਕਿ 79 ਸਾਲਾਂ ਦੇ ਬਜ਼ੁਰਗ ਸੈਮੂਅਲ ਲਿਟਲ ਨੇ 50 ਹੱਤਿਆਵਾਂ ਕੀਤੀਆਂ ਸਨ ਜੋ ਅਮਰੀਕੀ ਇਤਿਹਾਸ ਦਾ ਸਭ ਤੋਂ ਖਤਰਨਾਕ ਸੀਰੀਅਲ ਕਿਲਰ ਬਣ ਗਿਆ ਹੈ। ਐਫਬੀਆਈ ਨੇ ਕਿਹਾ ਕਿ  ਉਸ ਨੇ 1970 ਤੋਂ 2005 ਵਿਚਕਾਰ 93 ਕਤਲ ਕਬੂਲੇ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਮਹਿਲਾਵਾਂ ਸ਼ਾਮਲ ਸਨ। ਉਂਜ ਜਾਂਚਕਾਰਾਂ ਨੇ ਉਸ ਦੀ ਸਿਰਫ਼ 50 ਹੱਤਿਆਵਾਂ ਵਿਚ ਸ਼ਮੂਲੀਅਤ ਦੀ ਤਸਦੀਕ ਕੀਤੀ ਹੈ।
ਉਨ੍ਹਾਂ ਅਪਣੀ ਵੈਬਸਾਈਟ 'ਤੇ ਇਸ ਬਾਬਤ ਜਾਣਕਾਰੀ ਦਿੰਦਿਆਂ ਕਿਹਾ ਕਿ ਕੁਝ ਲਾਸ਼ਾਂ ਮਿਲੀਆਂ ਹੀ ਨਹੀਂ ਹਨ। ਲਿਟਲ ਤਿੰਨ ਹੱਤਿਆਵਾਂ ਦੇ ਮਾਮਲੇ ਵਿਚ 2014 ਤੋਂ ਉਮਰ ਭਰ ਲਈ ਜੇਲ੍ਹ ਵਿਚ ਬੰਦ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.