ਲੁਧਿਆਣਾ, 9 ਅਕਤੂਬਰ, ਹ.ਬ. :  ਸਵਾਰੀਆਂ ਬਿਠਾਉਣ ਦੀ ਆੜ ਵਿਚ ਨਸ਼ੇ ਦਾ ਧੰਦਾ ਕਰਨ ਵਾਲੇ ਡਰਾਈਵਰ ਨੂੰ ਐਸਟੀਐਫ ਟੀਮ ਨੇ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਮੋਤੀ ਨਗਰ ਦੇ ਰਹਿਣ ਵਾਲੇ 50 ਸਾਲਾ ਪ੍ਰੇਮ ਮਸੀਹ ਦੇ ਰੂਪ ਵਿਚ ਹੋਈ। ਉਸ ਦੇ ਕਬਜ਼ੇ ਤੋਂ ਆਟੋ ਅਤੇ 780 ਗਰਾਮ ਹੈਰੋਇਨ ਬਰਾਮਦ ਹੋਈ। ਐਸਟੀਐਫ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਟਰਾਂਸਪੋਰਟ ਨਗਰ ਇਲਾਕੇ ਵਿਚ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਸੂਚਨਾ ਮਿਲੀ ਕਿ ਮੁਲਜ਼ਮ ਆਟੋ ਵਿਚ ਹੈਰੋਇਨ ਦੀ ਸਪਲਾਈ ਦੇਣ ਲਈ ਜਾ ਰਹੇ ਹਨ। ਇਸ ਤੋ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਨਾਕੇ 'ਤੇ ਰੋਕਿਆ ਜਦ ਆਟੋ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਹੈਰੋਇਨ ਬਰਾਮਦ ਹੋਈ। ਨਾਲ ਹੀ ਇਲੈਕਟਰਾਨਿਕ ਕੰਡਾ ਅਤੇ ਕੁਝ ਲਿਫ਼ਾਫ਼ੇ ਵੀ ਮਿਲੇ।  ਜਿਸ ਵਿਚ ਮੁਲਜ਼ਮ ਹੈਰੋਇਨ ਪਾ ਕੇ ਗਾਹਕਾਂ ਨੂੰ ਸਪਲਾਈ ਕਰਦਾ ਸੀ।

ਹੋਰ ਖਬਰਾਂ »