ਸੰਗਰੂਰ, 9 ਅਕਤੂਬਰ, ਹ.ਬ. :  ਪਿੰਡ ਖੇੜੀ ਦੇ ਦਲਿਤ ਸਰਪੰਚ ਵਲੋਂ ਪਿੰਡ ਵਿਚ ਰੇਡ ਦੌਰਾਨ ਪੁਲਿਸ 'ਤੇ ਉਨ੍ਹਾਂ ਥੱਪੜ ਮਾਰਨ ਅਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਲਾਏ ਗਏ ਦੋਸ਼ ਵਿਚ ਇੱਕ ਏਐਸਆਈ ਅਤੇ ਕਾਂਸਟੇਬਲ ਨੂੰ ਸਸਪੈਂਡ ਕਰ ਦਿੱਤਾ ਗਿਆ। ਗੌਰਤਲਬ ਹੈ ਕਿ ਪਿੰਡ ਖੇੜੀ ਦੇ ਦਲਿਤ ਸਰਪੰਚ ਅਵਤਾਰ ਸਿੰਘ ਨੇ ਐਸਐਸਪੀ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਸੀ ਕਿ ਸ਼ਨਿੱਚਰਵਾਰ ਨੂੰ ਨਾਰਕੋਟਿਕ ਸੈਲ ਦੇ ਮੁਲਾਜ਼ਮਾਂ ਨੇ ਪਿੰਡ ਦੇ ਅਰਸ਼ਪ੍ਰੀਤ ਸਿੰਘ ਉਰਫ ਜਿੰਮੀ ਦੇ ਘਰ 'ਤੇ ਸਵੇਰੇ ਸਾਢੇ ਪੰਜ ਵਜੇ ਰੇਡ ਕੀਤੀ ਸੀ। ਸਾਢੇ 9 ਵਜੇ ਪੁਲਿਸ ਫੇਰ ਪਿੰਡ ਵਿਚ ਵਾਪਸ ਆਈ। ਇਸ ਦੌਰਾਨ ਉਥੇ ਪਿੰਡ ਦੇ ਸਾਬਕਾ ਸਰਪੰਚ ਸਣੇ ਕਈ ਲੋਕ ਮੌਜੂਦ ਸਨ। ਪੰਜ ਗੁਰਦੇਵ ਕੌਰ ਦੇ ਘਰ 'ਤੇ ਏਐਸਆਈ ਨੇ ਉਸ ਨੂੰ ਜਾਤੀ ਸੂਚਕ ਸ਼ਬਦ ਬੋਲਦੇ ਹੋਏ ਥੱਪੜ ਮਾਰਿਆ।  ਪੁਲਿਸ ਨੇ ਪੰਚ ਗੁਰਦੇਵ ਕੌਰ ਨੂੰ ਵੀ ਅਪਸ਼ਬਦ ਬੋਲਦੇ ਹੋਏ ਗਾਲ੍ਹਾਂ ਕੱਢੀਆਂ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.