ਕਾਬੁਲ, 9 ਅਕਤੂਬਰ, ਹ.ਬ. :  ਅਮਰੀਕਾ ਅਤੇ ਅਫ਼ਗਾਨਿਸਤਾਨ ਦੇ ਸੁਰੱਖਿਆ ਬਲਾਂ ਨੇ Îਇੱਕ ਸਾਂਝੇ ਆਪਰੇਸ਼ਨ ਵਿਚ ਅਲਕਾਇਦਾ ਦੀ ਦੱਖਣ ਏਸ਼ੀਆ ਬਰਾਂਚ ਦੇ ਸਰਗਣਾ ਨੂੰ  ਪਿਛਲੇ ਮਹੀਨੇ ਢੇਰ ਕਰ ਦਿੱਤਾ। ਅਫ਼ਗਾਨ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ। ਅਲਕਾਇਦਾ ਇਨ ਇੰਡੀਅਨ ਸਬਕਾਂਟੀਨੈਂਟ ਦਾ ਗਠਨ 2014 ਵਿਚ ਹੋਇਆ ਸੀ ਅਤੇ ਉਦੋਂ ਤੋਂ ਆਸਿਮ ਉਮਰ ਇਸ ਦਾ ਸਰਗਨਾ ਸੀ।
ਸੁਰੱਖਿਆ ਬਲਾਂ ਨੇ ਹੇਲਮੰਦ ਸੂਬੇ ਦੇ ਮੂਸਾ ਕਲਾ ਜ਼ਿਲ੍ਹੇ ਵਿਚ 23 ਸਤੰਬਰ ਨੂੰ ਤਾਲਿਬਾਨ ਦੇ ਇੱਕ ਕੰਪਲੈਕਸ 'ਤੇ ਛਾਪਾ ਮਾਰਿਆ ਸੀ। ਉਸ ਛਾਪੇਮਾਰੀ ਵਿਚ ਏ ਕਿਊ ਆਈ ਐਸਸ ਦਾ ਸਰਗਨਾ ਉਮਰ ਮਾਰਿਆ ਗਿਆ। ਅਫ਼ਗਾਨਿਸਤਾਨ ਦੇ ਰਾਸ਼ਟਰੀ ਸੁਰੱਖਿਆ ਡਾਇਰੈਕਟਰ ਨੇ ਟਵਿਟਰ 'ਤੇ ਦੱਸਿਆ ਕਿ ਉਮਰ ਪਾਕਿਸਤਾਨੀ ਨਾਗਰਿਕ ਸੀ ਪਰ ਇਸ ਤਰ੍ਹਾਂ ਦਾਅਵਾ ਕਰਨ ਵਾਲੀਆਂ ਕੁਝ ਰਿਪੋਰਟਾਂ ਸਨ ਕਿ ਉਹ ਭਾਰਤ ਵਿਚ ਪੈਦਾ ਹੋਇਆ ਸੀ।  ਐਨਡੀਐਸ ਨੇ ਦੱÎਸਆ ਕਿ ਉਮਰ ਦੇ ਨਾਲ ਸੰਗਠਨ ਦੇ 6 ਹੋਰ ਮੈਂਬਰਾਂ ਨੂੰ ਵੀ ਮਾਰ ਦਿੱਤਾ ਹੈ । ਉਨ੍ਹਾਂ ਵਿਚੋਂ ਜ਼ਿਆਦਾ ਪਾਕਸਿਤਾਨ ਦੇ ਸਨ।  ਛਾਪੇਮਾਰੀ ਵਿਚ ਮਾਰੇ ਗਏ ਏਕਿਊਆਈਐਸ ਦੇ 6 ਹੋਰ ਮੈਂਬਰਾਂ ਵਿਚ ਇੱਕ ਦੀ ਪਛਾਣ ਰੇਹਾਨ ਦੇ ਤੌਰ 'ਤੇ ਹੋਈ । ਉਹ ਅਲਕਾਇਦਾ ਦੇ ਸਰਗਨਾ ਅਮਾਨ ਅਲ ਜਵਾਹਰੀ ਦਾ ਸਹਾਇਕ ਸੀ। ਉਨ੍ਹਾਂ ਦੱਸਿਆ ਕਿ ਉਮਰ ਨੂੰ ਤਾਲਿਬਾਨ ਦੇ ਇੱਕ ਕੰਪਲੈਕਸ ਵਿਚ ਦਫਨਾ ਦਿੱਤਾ ਗਆ।

ਹੋਰ ਖਬਰਾਂ »

ਹਮਦਰਦ ਟੀ.ਵੀ.