ਵਿੰਡਸਰ ਦੇ ਸਿੱਖ ਭਾਈਚਾਰੇ ਨੇ ਦਿਤੀ ਸ਼ਰਧਾਂਜਲੀ

ਵਿੰਡਸਰ, 9 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਪੈਟ੍ਰੋਲੀਆ ਸ਼ਹਿਰ ਨੇੜੇ ਸੜਕ ਹਾਦਸੇ ਦੌਰਾਨ ਮਾਰੇ ਗਏ ਤਿੰਨ ਪੰਜਾਬੀ ਵਿਦਿਆਰਥੀਆਂ ਦੀਆਂ ਦੇਹਾਂ ਪੰਜਾਬੀ ਰਵਾਨਾ ਕਰ ਦਿਤੀਆਂ ਗਈਆਂ ਹਨ। ਵਿੰਡਸਰ ਗੁਰੂ ਘਰ ਦੇ ਬੁਲਾਰੇ ਕੁਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਸੇਂਟ ਕਲੇਅਰ ਕਾਲਜ ਦੀ ਮਦਦ ਨਾਲ ਵਿਦਿਆਰਥੀਆਂ ਦੀਆਂ ਦੇਹਾਂ ਪੰਜਾਬ ਭੇਜੀਆਂ ਗਈਆਂ। ਉਨਾਂ ਦੱਸਿਆ ਕਿ ਹਾਦਸੇ ਨੇ ਵਿੰਡਸਰ ਦੇ ਪੰਜਾਬੀ ਭਾਈਚਜਾਰੇ ਨੂੰ ਝੰਜੋੜ ਕੇ ਰੱਖ ਦਿਤਾ ਅਤੇ ਬੀਤੇ ਐਤਵਾਰ ਨੂੰ ਸਥਾਨਕ ਭਾਈਚਾਰੇ ਵੱਲੋਂ ਗੁਰਦਵਾਰਾ ਖ਼ਾਲਸਾ ਪ੍ਰਕਾਸ਼ ਵਿਖੇ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਦਿਤੀ ਗਈ। ਕੁਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੈਨੇਡਾ ਵਿਚ ਨਵੇਂ ਆਉਣ ਵਾਲੇ ਪੰਜਾਬੀਆਂ ਨੂੰ ਅਜਿਹੀਆਂ ਘਟਨਾਵਾਂ ਤੋਂ ਬਚਾਉਣ ਲਈ ਹਰ ਐਤਵਾਰ ਨੂੰ ਸੈਮੀਨਾਰ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਉਧਰ ਸੇਂਟ ਕਲੇਅਰ ਕਾਲਜ ਦੇ ਬੁਲਾਰੇ ਜੌਹਨ ਫ਼ੇਅਰਲੀ ਨੇ ਵਿਦਿਆਰਥੀਆਂ ਦੀ ਮੌਤ ਨੂੰ ਵਿਦਿਅਕ ਅਦਾਰੇ ਲਈ ਵੱਡਾ ਝਟਕਾ ਕਰਾਰ ਦਿਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.