ਲਾਸ ਐਂਜਲਸ, 9 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਸਿੱਖ ਧਰਮ ਦੇ ਬਾਨੀ, ਗੁਰੂ ਨਾਨਕ ਸਾਹਿਬ ਬਾਰੇ ਬਣੀ ਪਹਿਲੀ ਦਸਤਾਵੇਜ਼ੀ ਫ਼ਿਲਮ ਐਤਵਾਰ, 13 ਅਕਤੂਬਰ ਨੂੰ ਲਾਸ ਐਂਜਲਸ ਦੇ ਜਾਗਰੂਕਤਾ ਫਿਲਮ ਫੈਸਟੀਵਲ ਵਿਚ ਪ੍ਰਦਰਸ਼ਤ ਕੀਤੀ ਜਾ ਰਹੀ ਹੈ। ਫਿਲਮ ਦੀ ਸਕ੍ਰੀਨਿੰਗ ਮੌਕੇ ਨਿਰਦੇਸ਼ਕ ਜੈਰੀ ਕ੍ਰੇਲ ਤੋਂ ਇਲਾਵਾ ਆਟੂਰ ਪ੍ਰੋਡਕਸ਼ਨ ਦੇ ਐਡਮ ਕ੍ਰੇਲ, ਪ੍ਰਮੁਖ ਧਾਰਮਿਕ ਆਗੂ ਅਤੇ ਲੇਖਕ ਇਸ ਹਾਜ਼ਰ ਹੋਣਗੇ।  ਫਿਲਮ ਤੇ ਗੁਰੂਨਾਨਕ ਦੇਵ ਜੀ ਦੀ ਇਤਿਹਾਸਕ ਭੂਮਿਕਾ ਬਾਰੇ ਵੀ ਪੈਨਲ ਵਿਚਾਰ ਵਟਾਂਦਰੇ ਹੋਣਗੇ। ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦੇ ਸਬੰਧ ਵਿਚ ਪੀਬੀਐਸ ਵੱਲੋਂ  ਆਉਣ ਵਾਲੇ ਮਹੀਨਿਆਂ ਦੌਰਾਨ ਇਸ ਦਸਤਾਵੇਜ਼ੀ ਫਿਲਮ ਨੂੰ ਪੂਰੇ ਅਮਰੀਕਾ ਦੇ 200 ਟੀਵੀ ਸਟੇਸ਼ਨਾਂ 'ਤੇ ਪ੍ਰਦਰਸ਼ਤ ਕਰਨ ਵਿਚ ਮਦਦ ਕੀਤੀ ਜਾਵੇਗੀ। ਇਕ ਹਫ਼ਤੇ ਤੱਕ ਚੱਲਣ ਵਾਲੇ ਜਾਗਰੂਕਤਾ ਫਿਲਮ ਫ਼ੈਸਟੀਵਲ ਦੌਰਾਨ ਵਿਸ਼ਵ ਭਰ ਤੋਂ ਵੱਖ ਵੱਖ ਸਮਾਜਿਕ ਅਤੇ ਸਭਿਆਚਾਰਕ ਵਿਸ਼ਿਆਂ ਤੇ ਫ਼ਿਲਮਾਂ ਪੇਸ਼ ਕੀਤੀਆਂ ਜਾਂਦੀਆਂ ਹਨ ਅਤੇ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਦਸਤਾਵੇਜ਼ੀ ਫ਼ਿਲਮ ਅੰਤਮ ਦਿਨ ਪ੍ਰਦਰਸ਼ਿਤ ਕੀਤੀ ਜਾਵੇਗੀ। 

ਹੋਰ ਖਬਰਾਂ »

ਹਮਦਰਦ ਟੀ.ਵੀ.