ਪÎਟਿਆਲਾ, 10 ਅਕਤੂਬਰ, ਹ.ਬ. :  ਦਾਦਾ-ਦਾਦੀ ਵਲੋਂ ਆਪਣੇ ਡੇਢ ਮਹੀਨੇ ਦੇ ਪੋਤੇ ਨੂੰ ਸਰਕਾਰੀ ਹਸਪਤਾਲ ਵਿਚ ਕੰਮ ਕਰਦੀ ਮਹਿਲਾ ਕਰਮਚਾਰੀ ਦੇ ਹੱਥੋਂ ਵੇਚ ਦਿੱਤਾ। ਜਿਸਤੋਂ ਬਾਅਦ ਬੱਚਾ ਗਾਇਬ ਹੋਣ ਦੀ ਕਹਾਣੀ ਘੜ੍ਹ ਕੇ ਪੁਲਿਸ ਤੇ ਬੱਚੇ ਦੇ ਮਾਪਿਆਂ ਨੂੰ ਵੀ ਗੁਮਰਾਹ ਕੀਤਾ। ਹਾਲਾਂਕਿ ਪੁਲਿਸ ਵਲੋਂ ਡੂੰਘਾਈ ਨਾਲ ਕੀਤੀ ਗਈ ਜਾਂਚ ਤੋਂ ਬਾਅਦ ਬੱਚੇ ਦੇ ਦਾਦਾ ਦਾਦੀ, ਹਸਪਤਾਲ ਦੀ ਮਹਿਲਾ ਕਰਮਚਾਰੀ ਤਸਕਰੀ ਦੇ ਮਾਮਲੇ ਵਿਚ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ 4 ਅਕੂਤਬਰ ਨੂੰ ਰਾਕੇਸ਼ ਵਾਸੀ ਪਿੰਡ ਮੀਰਾਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਉਸ ਦੀ ਪਤਨੀ ਨੇ ਇਕ ਲੜਕੇ ਨੂੰ ਜਨਮ ਦਿੱਤਾ ਸੀ। ਬੱਚਾ ਕਾਫੀ ਕਮਜ਼ੋਰ ਸੀ ਜਿਸ ਨੂੰ ਦਵਾਈ ਦਿਵਾਉਣ ਉਸ ਦਾ ਪਿਤਾ ਸਕਾਈ ਰਾਮ ਤੇ ਉਸ ਦੀ ਮਾਤਾ ਕ੍ਰਿਸ਼ਨਾ ਦੇਵੀ 2 ਅਕਤੂਬਰ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਲੈ ਕੇ ਗਏ ਸੀ। ਜਿਨ੍ਹਾਂ ਨੇ ਵਾਪਸ ਆ ਕੇ ਦੱਸਿਆ ਕਿ ਬੱਚੇ ਨੂੰ ਕੋਈ ਅਣਪਛਾਤੀ ਔਰਤ ਧੋਖੇ ਨਾਲ ਲੈ ਗਈ ਹੈ। ਰਾਕੇਸ਼ ਕੁਮਾਰ ਦੇ ਬਿਆਨ 'ਤੇ ਥਾਣਾ ਸਿਵਲ ਲਾਇਨ ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.