ਚਾਰ ਸਾਲ ਤੋਂ ਸਿੱਖੀ ਦਾ ਅਧਿਐਨ ਕਰ ਰਿਹਾ ਹੈ ਸਪੇਨ ਦਾ ਜ਼ੇਬੀਅਰ

ਨਾਭਾ, 10 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਸਿੱਖ ਧਰਮ ਨੂੰ ਦੁਨੀਆਂ ਦਾ ਸਭ ਤੋਂ ਆਧੁਨਿਕ ਧਰਮ ਹੋਣ ਦਾ ਮਾਣ ਹਾਸਲ ਹੈ ਅਤੇ ਪੱਛਮੀ ਮੁਲਕਾਂ ਦੇ ਲੋਕ ਵੀ ਸਿੱਖੀ ਬਾਰੇ ਡੂੰਘਾਈ ਨਾਲ ਜਾਣਨਾ ਚਾਹੁੰਦੇ ਹਨ। ਸਪੇਨ ਦਾ ਜ਼ੇਬੀਅਰ ਵੀ ਇਨਾਂ ਵਿਚ ਸ਼ਾਮਲ ਹੈ ਜੋ ਲਗਾਤਾਰ ਸਿੱਖ ਧਰਮ ਬਾਰੇ ਖੋਜ ਕਰ ਰਿਹੈ ਅਤੇ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਗੁਰਦਵਾਰਿਆਂ ਦੇ ਦਰਸ਼ਨ ਕਰਨ ਪੰਜਾਬ ਆਇਆ ਹੈ। ਜ਼ੇਬੀਅਰ ਪਿਛਲੇ ਚਾਰ ਸਾਲ ਤੋਂ ਸਿੱਖੀ ਬਾਰੇ ਡੂੰਘਾਈ ਨਾਲ ਅਧਿਐਨ ਕਰ ਰਿਹਾ ਹੈ ਜਿਸ ਦਾ ਨਾਭਾ ਦੇ ਇਤਿਹਾਸਕ ਗੁਰੂ ਘਰ ਵਿਚ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਗੁਰੂ ਘਰ ਦੇ ਮੈਨੇਜਰ ਨਰਿੰਦਰਜੀਤ ਸਿੰਘ ਨੇ ਦੱਸਿਆ ਕਿ ਪ੍ਰਬੰਧਕਾਂ ਵੱਲੋਂ ਜ਼ੇਬੀਅਰ ਦਾ ਸਨਮਾਨ ਵੀ ਕੀਤਾ ਗਿਆ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.