ਮਲਕੀਤ ਸਿੰਘ ਧਾਮੀ ਮੁੜ ਪ੍ਰਧਾਨ ਚੁਣੇ ਗਏ, ਮੋਹਨ ਸਿੰਘ ਸੀਨੀਅਰ ਮੀਤ ਪ੍ਰਧਾਨ ਹੋਣਗੇ

ਵੈਨਕੂਵਰ, 10 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਕ ਅਹਿਮ ਘਟਨਾਕ੍ਰਮ ਤਹਿਤ 1985 ਤੋਂ ਬਾਅਦ ਪਹਿਲੀ ਵਾਰ ਵੈਨਕੂਵਰ ਦੀ ਖ਼ਾਲਸਾ ਦੀਵਾਨ ਸੋਸਾਇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਰੌਸ ਸਟ੍ਰੀਟ ਗੁਰੂ ਘਰ ਦੀ ਕਾਰਜਕਾਰਨੀ ਸਰਬਸੰਮਤੀ ਨਾਲ ਚੁਣੀ ਗਈ ਹੈ। ਨਵੀਂ ਕਾਰਜਕਾਰਨੀ ਵਿਚ ਮਲਕੀਤ ਸਿੰਘ ਧਾਮੀ ਨੂੰ ਮੁੜ ਪ੍ਰਧਾਨ ਚੁਣਿਆ ਗਿਆ ਹੈ ਜਦਕਿ ਮੋਹਨ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਹੋਣਗੇ। ਗੁਰਦਵਾਰਾ ਸਾਹਿਬ  ਦੇ ਜਨਰਲ ਸਕੱਤਰ ਜਰਨੈਲ ਸਿੰਘ ਨੇ ਦੱਸਿਆ ਕਿ ਰੌਸ ਸਟ੍ਰੀਟ ਗੁਰੂ ਘਰ ਵਿਚ ਸਰਬਸੰਮਤੀ ਨਾਲ ਹੋਈ ਚੋਣ ਇਕ ਇਤਿਹਾਸਕ ਪ੍ਰਾਪਤੀ ਹੈ ਅਤੇ ਦੁਨੀਆਂ ਭਰ ਵਿਚ ਵਸਦੇ ਸਿੱਖ ਇਸ ਘਟਨਾਕ੍ਰਮ ਤੋਂ ਬੇਹੱਦ ਖ਼ੁਸ਼ ਹਨ। 

ਹੋਰ ਖਬਰਾਂ »

ਹਮਦਰਦ ਟੀ.ਵੀ.