ਇਲੈਕਸ਼ਨਜ਼ ਕਮਿਸ਼ਨਰ ਵੱਲੋਂ ਹੁੰਮ-ਹੁਮਾ ਕੇ ਵੋਟਾਂ ਪਾਉਣ ਦਾ ਸੱਦਾ

ਔਟਵਾ, 11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਐਡਵਾਂਸ ਵੋਟਿੰਗ ਇਕ ਘੰਟੇ ਬਾਅਦ ਸ਼ੁਰੂ ਹੋ ਰਹੀ ਹੈ ਅਤੇ ਇਲੈਕਸ਼ਨਜ਼ ਕਮਿਸ਼ਨਰ ਨੇ ਮੁਲਕ ਦੇ ਲੋਕਾਂ ਨੂੰ ਹੁੰਮ-ਹੁਮਾ ਕੇ ਵੋਟਾਂ ਪਾਉਣ ਦਾ ਸੱਦਾ ਦਿਤਾ ਹੈ। ਜਿਹੜੇ ਵੋਟਰ 21 ਅਕਤੂਬਰ ਨੂੰ ਵੋਟ ਪਾਉਣ ਨਹੀਂ ਜਾ ਸਕਦੇ, ਉਹ ਸ਼ੁੱਕਰਵਾਰ ਤੋਂ ਸੋਮਵਾਰ ਤੱਕ ਕਿਸੇ ਵੀ ਦਿਨ ਤੈਅਸ਼ੁਦਾ ਪੋਲਿੰਗ ਸਟੇਸ਼ਨਾਂ 'ਤੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਆਪਣੀ ਵੋਟ ਪਾ ਸਕਦੇ ਹਨ। ਐਡਵਾਂਸ ਵੋਟਿੰਗ ਕਰਨ ਦੇ ਇੱਛਕ ਲੋਕ ਇਲੈਕਸ਼ਨਜ਼ ਕੈਨੇਡਾ ਦੀ ਵੈਬਸਾਈਟ 'ਤੇ ਜਾ ਕੇ ਆਪਣੇ ਇਲਾਕੇ ਦੇ ਪੋਲਿੰਗ ਸਟੇਸ਼ਨ ਬਾਰੇ ਜਾਣ ਸਕਦੇ ਹਨ ਜਾਂ ਇਸ ਮਕਸਦ ਲਈ 1-800-463-6868 'ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ 2 ਕਰੋੜ 80 ਲੱਖ ਕੈਨੇਡੀਅਨਜ਼ ਨੂੰ ਭੇਜੇ ਗਏ ਵੋਟਰ ਸ਼ਨਾਖ਼ਤੀ ਕਾਰਡਾਂ ਉਪਰ ਵੀ ਐਡਵਾਂਸ ਪੋਲਿੰਗ ਸਟੇਸ਼ਨਾਂ ਦਾ ਜ਼ਿਕਰ ਕੀਤਾ ਗਿਆ ਹੈ। ਵੋਟਰ ਆਪਣੇ ਨਾਲ ਸ਼ਨਾਖ਼ਤ ਦਾ ਸਬੂਤ ਲਿਜਾਣਾ ਨਾ ਭੁੱਲਣ ਜਿਸ ਉਪਰ ਘਰ ਦਾ ਪਤਾ ਲਾਜ਼ਮੀ ਤੌਰ 'ਤੇ ਲਿਖਿਆ ਹੋਵੇ। ਕੈਨੇਡਾ ਦੇ ਮੁੱਖ ਚੋਣ ਅਫ਼ਸਰ ਸਟੀਫ਼ਨ ਪੈਰੋ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੀਆਂ ਆਮ ਚੋਣਾਂ ਵੱਡੀ ਗਿਣਤੀ ਵਿਚ ਵੋਟਰਾਂ ਨੇ ਐਡਵਾਂਸ ਪੋਲਿੰਗ ਦੌਰਾਨ ਵੋਟਾਂ ਪਾਈਆਂ ਅਤੇ ਇਸ ਵੋਟਰਾਂ ਦੀ ਸਹੂਲਤ ਲਈ ਵਧੇਰੇ ਪੋਲਿੰਗ ਸਟੇਸ਼ਨ ਕਾਇਮ ਕੀਤੇ ਗਏ ਹਨ। ਦੱਸ ਦੇਈਏ ਕਿ ਐਡਵਾਂਸ ਪੋਲਿੰਗ ਕਰਨ ਦੇ ਇੱਛਕ ਵੋਟਰ 15 ਅਕਤੂਬਰ ਨੂੰ ਇਲੈਕਸ਼ਨਜ਼ ਕੈਨੇਡਾ ਦੇ ਕਿਸੇ ਵੀ ਦਫ਼ਤਰ ਵਿਚ ਸ਼ਾਮ 6 ਵਜੇ ਤੱਕ ਵੋਟਾਂ ਪਾ ਸਕਦੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.