ਗੁਰਪ੍ਰੀਤ ਸਿੰਘ ਢਿੱਲੋਂ ਦੁਆਰਾ ਪੇਸ਼ ਮਤਾ ਸਰਬਸੰਮਤੀ ਨਾਲ ਪ੍ਰਵਾਨ

ਬਰੈਂਪਟਨ, 11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੀ ਪੀਲ ਰੀਜਨਲ ਕੌਂਸਲ ਨੇ ਗੁਆਂਢੀ ਸੂਬੇ ਕਿਊਬਿਕ ਵਿਚ ਲਾਗੂ ਵਿਵਾਦਤ ਕਾਨੂੰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਸ ਨੂੰ ਘੱਟ ਗਿਣਤੀਆਂ ਦੇ ਹੱਕਾਂ 'ਤੇ ਡਾਕਾ ਮਾਰਨ ਵਾਲਾ ਕਰਾਰ ਦਿਤਾ ਹੈ। ਬਰੈਂਪਟਨ ਦੇ ਵਾਰਡ 9 ਅਤੇ 10 ਤੋਂ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਪੇਸ਼ ਮਤੇ ਨੂੰ ਰੀਜਨਲ ਕੌਂਸਲ ਨੇ ਸਰਬਸੰਮਤੀ ਨਾਲ ਪਾਸ ਕਰ ਦਿਤਾ। ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕਿਊਬਿਕ ਦੇ ਬਿਲ 21 ਦੀ ਨਿਖੇਧੀ ਨਾਲ ਸਬੰਧਤ ਮਤਾ 10 ਅਕਤੂਬਰ ਨੂੰ ਪੇਸ਼ ਕੀਤਾ ਗਿਆ ਅਤੇ ਕੌਂਸਲਰਾਂ ਨੇ ਇਕਸੁਰ ਆਵਾਜ਼ ਵਿਚ ਇਸ ਦੀ ਨਿਖੇਧੀ ਕੀਤੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਲਬਰਟਾ ਦੀ ਕੈਲਗਰੀ ਸਿਟੀ ਕੌਂਸਲ ਵੀ ਸਰਸਸੰਮਤੀ ਨਾਲ ਮਤੇ ਦਾ ਵਿਰੋਧ ਕਰ ਚੁੱਕੀ ਹੈ ਅਤੇ ਪੀਲ ਪੁਲਿਸ ਸੇਵਾਵਾਂ ਬੋਰਡ ਨੇ ਵੀ ਬੀਤੇ ਜੂਨ ਮਹੀਨੇ ਦੌਰਾਨ ਬਿਲ ਦੀ ਨਿੰਦਾ ਕੀਤੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.