ਪੀਲ ਪੁਲਿਸ ਨੇ ਲੋਕਾਂ ਨੂੰ ਸੁਚੇਤ ਰਹਿਣ ਲਈ ਆਖਿਆ

ਬਰੈਂਪਟਨ, 11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਪੀਲ ਰੀਜਨਲ ਪੁਲਿਸ ਨੇ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਦੇ ਲੋਕਾਂ ਨੂੰ ਇਲਾਕੇ ਵਿਚ ਸਰਗਰਮ ਠੱਗਾਂ ਤੋਂ ਸੁਚੇਤ ਰਹਿਣ ਲਈ ਆਖਿਆ ਹੈ। ਪੁਲਿਸ ਦੇ ਫ਼ਰੌਡ ਬਿਊਰੋ ਨੇ ਦੱਸਿਆ ਕਿ ਠੱਗਾਂ ਵੱਲੋਂ-ਵੱਖ ਤਰੀਕਿਆਂ ਨਾਲ ਲੋਕਾਂ ਦੇ ਖ਼ੂਨ-ਪਸੀਨੇ ਦੀ ਕਮਾਈ ਠੱਗੀ ਜਾ ਰਹੀ ਹੈ। ਪੁਲਿਸ ਮੁਤਾਬਕ ਠੱਗ ਗਿਰੋਹ ਦੇ ਮੈਂਬਰ ਕੈਨੇਡਾ ਰੈਵੇਨਿਊ ਏਜੰਸੀ ਜਾਂ ਪੁਲਿਸ ਦਾ ਅਫ਼ਸਰ ਬਣ ਕੇ ਲੋਕਾਂ ਨੂੰ ਫ਼ੋਨ ਕਰਦੇ ਹਨ ਅਤੇ ਗ੍ਰਿਫ਼ਤਾਰੀ ਦਾ ਡਰ ਪੈਦਾ ਕਰਦਿਆਂ ਰਕਮ ਕਢਵਾਈ ਜਾਂਦੀ ਹੈ। ਇਸ ਤੋਂ ਇਲਾਵ ਠੱਗ, ਬੈਂਕ ਮੁਲਾਜ਼ਮ ਬਣ ਕੇ ਲੋਕਾਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ•ਾਂ ਨੂੰ ਜਾਲ ਵਿਚ ਫਸਾਉਣ ਲਈ ਬੈਂਕ ਵਿਚ ਗੰਭੀਰ ਸਮੱਸਿਆ ਦਾ ਡਰਾਵਾ ਦਿਤਾ ਜਾਂਦਾ ਹੈ। ਸਿਰਫ਼ ਐਨਾ ਹੀ ਨਹੀਂ, ਠੱਗਾਂ ਵੱਲੋਂ ਕਿਸੇ ਹਾਦਸੇ ਦੇ ਜ਼ਖ਼ਮੀ ਦਾ ਵਕੀਲ ਬਣ ਕੇ ਵੀ ਲੋਕਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਰਕਮ ਨਾ ਦੇਣ 'ਤੇ ਜੇਲ• ਦੀ ਹਵਾ ਖਾਣ ਦੀ ਡਰਾਵੇ ਦਿਤੇ ਜਾਂਦੇ ਹਨ। ਪੀੜਤਾਂ ਨੂੰ ਆਮ ਤੌਰ 'ਤੇ ਬਿਟਕੁਆਇਨ ਏ.ਟੀ.ਐਮ. 'ਤੇ ਨਕਦੀ ਜਮ•ਾਂ ਕਰਵਾਉਣ ਲਈ ਆਖਿਆ ਜਾਂਦਾ ਹੈ ਜਾਂ ਵੱਡੀ ਰਕਮ ਦੇ ਗਿਫ਼ਟ ਕਾਰਡ ਖਰੀਦਣ ਦੀ ਹਦਾਇਤ ਦਿਤੀ ਜਾਂਦੀ ਹੈ। ਪੁਲਿਸ ਮੁਤਾਬਕ ਠੱਗਾਂ ਵੱਲੋਂ ਇਕ ਹੋਰ ਤਰੀਕਾ ਵੀ ਅਪਣਾਇਆ ਜਾਂਦਾ ਹੈ ਜਿਸ ਤਹਿਤ ਕਿਰਾਏ 'ਤੇ ਮਕਾਨ ਤਲਾਸ਼ ਰਹੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।  ਫ਼ਰਜ਼ੀ ਮਕਾਨ ਮਾਲਕ ਬਣ ਕੇ ਠੱਗਾਂ ਦੁਆਰਾ ਸਸਤੀਆਂ ਦਰਾਂ 'ਤੇ ਮਕਾਨ ਦਿਵਾਉਣ ਦਾ ਝਾਂਸਾ ਦਿਤਾ ਜਾਂਦਾ ਹੈ ਪਰ ਅਸਲ ਵਿਚ ਕੋਈ ਮਕਾਨ ਕਿਰਾਏ ਵਾਸਤੇ ਹੁੰਦਾ ਹੀ ਨਹੀਂ। 

ਹੋਰ ਖਬਰਾਂ »

ਹਮਦਰਦ ਟੀ.ਵੀ.