ਜਗਰਾਓਂ, 14 ਅਕਤੂਬਰ, ਹ.ਬ. :  6 ਸਾਲ ਤੋਂ ਲਿਵ ਇਨ ਰਿਲੇਸ਼ਨ 'ਚ ਰਹਿੰਦੇ ਪ੍ਰੇਮੀ-ਪ੍ਰੇਮਿਕਾ ਦੇ ਪ੍ਰੇਮੀ ਦੇ ਪਰਿਵਾਰ ਨਾਲ ਚੱਲੇ ਆ ਰਹੇ ਕਲੇਸ਼ ਕਾਰਨ ਹੋਏ ਲੜਾਈ ਝਗੜੇ 'ਚ ਦੋਵੇਂ ਪ੍ਰੇਮੀ-ਪ੍ਰੇਮਿਕਾ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜਗਰਾਓਂ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਥਾਣਾ ਸਦਰ ਦੀ ਪੁਲਿਸ ਨੇ ਪ੍ਰੇਮਿਕਾ ਦੇ ਬਿਆਨਾਂ 'ਤੇ ਉਸ ਦੇ ਪ੍ਰੇਮੀ, ਪ੍ਰੇਮੀ ਦੇ ਪਿਤਾ, ਮਾਤਾ ਤੇ ਦਰਾਣੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ। ਨਾਲ ਹੀ ਪ੍ਰੇਮੀ ਦੇ ਬਿਆਨਾਂ 'ਤੇ ਉਸ ਦੀ ਪ੍ਰੇਮਿਕਾ  ਖ਼ਿਲਾਫ਼ ਵੀ ਪਰਚਾ ਦਰਜ ਕੀਤਾ ਗਿਆ। ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਸੁਮਨ ਬਾਲਾ ਵਾਸੀ ਅਖਾੜਾ ਨੇ ਦੱਸਿਆ ਕਿ ਉਹ ਪਿਛਲੇ 6 ਸਾਲਾਂ 'ਤੋਂ ਜਗਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਅਖਾੜਾ ਨਾਲ ਅੰਤਰਜਾਤੀ ਹੋਣ ਦੇ ਬਾਵਜੂਦ ਲਿਵ ਇਨ ਰਿਲੇਸ਼ਨ 'ਚ ਰਹਿ ਰਹੀ ਹੈ ਅਤੇ ਉਨ੍ਹਾਂ ਦੇ ਇਕ ਚਾਰ ਸਾਲ ਦਾ ਲੜਕਾ ਵੀ ਹੈ। ਅੰਤਰਜਾਤੀ ਦੀ ਹੋਣ ਕਾਰਨ ਸਹੁਰਾ ਪਰਿਵਾਰ ਉਸ ਨੂੰ ਚੰਗਾ ਨਹੀਂ ਸਮਝਦਾ। ਸਵੇਰੇ ਸਹੁਰਾ ਪਰਿਵਾਰ ਉਸ ਨੂੰ ਘਰੋਂ ਬਾਹਰ ਕੱਢਣ ਲਈ ਕੁੱਟਮਾਰ ਕਰਨ ਲੱਗ ਪਿਆ। ਉਸ ਦੇ ਪ੍ਰੇਮੀ ਨੇ ਛਡਾਉਣ ਦੀ ਥਾਂ ਹੱਥ ਵਿਚ ਫੜਿਆ ਦਾਤ ਉਸ ਦੇ ਮਾਰਿਆ। ਦੂਜੇ ਪਾਸੇ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਸੁਮਨ ਬਾਲਾ ਨੇ ਉਸ ਦੇ ਸਿਰ 'ਤੇ ਦਾਤ ਦਾ ਵਾਰ ਤੇ ਇੱਟ ਦਾ ਵਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਇਸ ਮਾਮਲੇ 'ਚ ਪੁਲਿਸ ਚੌਕੀ ਕਾਉਕੇ ਕਲਾ ਦੇ ਇੰਚਾਰਜ ਲਖਵੀਰ ਸਿੰਘ ਨੇ ਦੱਸਿਆ ਕਿ ਸੁਮਨ ਬਾਲਾ ਦੇ ਬਿਆਨਾਂ 'ਤੇ ਜਗਤਾਰ ਸਿੰਘ, ਉਸ ਦੇ ਪਿਤਾ ਮਹਿੰਦਰ ਸਿੰਘ, ਮਾਤਾ ਹਰਜਿੰਦਰ ਕੌਰ ਤੇ ਦਰਾਣੀ ਭੁਪਿੰਦਰ ਕੌਰ ਖਅਿਤੇ ਜਗਤਾਰ ਸਿੰਘ ਦੇ ਬਿਆਨਾਂ 'ਤੇ ਸੁਮਨ ਬਾਲਾ ਖਪਿਰਚਾ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਸੁਮਨ ਨੇ ਦੋਸ਼ ਲਗਾਇਆ ਕਿ ਉਸ ਵੱਲੋਂ ਦਿੱਤੇ ਗਏ ਬਿਆਨਾਂ ਅਨੁਸਾਰ ਪੁਲਿਸ ਨੇ ਕਾਰਵਾਈ ਨਹੀਂ ਕੀਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.