ਢਾਡੇਕਟਵਾਲ, 14 ਅਕਤੂਬਰ, ਹ.ਬ. : ਨਸ਼ਾ ਜਾਨ ਲੈ ਰਿਹਾ ਹੈ ਪਰ ਨੌਜਵਾਨ ਸਬਕ ਨਹੀਂ ਲੈ ਰਹੇ। ਹੁਣ ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਪਿੰਡ ਢਾਡੇਕਟਵਾਲ ਦੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 31 ਸਾਲਾ ਜਸਵਿੰਦਰ ਸਿੰਘ  ਪੁੱਤਰ ਸੁਖਦੇਵ ਸਿੰਘ ਦੇ ਰੂਪ ਵਿਚ ਹੋਈ। ਪਿੰਡ ਦੇ ਲੋਕਾਂ ਦੇ ਅਨੁਸਾਰ ਨੌਜਵਾਨ ਲੰਬੇ ਸਮੇਂ ਤੋਂ ਨਸ਼ੇ ਦਾ ਆਦੀ ਸੀ ਅਤੇ ਨਸ਼ਾ ਨਹੀਂ ਛੱਡ ਰਿਹਾ ਸੀ। ਬੀਤੇ ਦਿਨ ਪਿੰਡ ਢਾਡੇਕਟਵਾਲ ਦੇ ਜਸਵਿੰਦਰ ੰਿਸਘ ਦੀ ਪਿੰਡ ਨਿੱਕੂਵਾਲ ਵਿਚ ਮੁਕੇਰੀਆਂ ਹਾਈਡਲ ਨਹਿਰ ਦੀ ਪਟੜੀ 'ਤੇ ਸੁੰਨਸਾਨ ਖੇਤਰ ਵਿਚ ਮੌਤ ਹੋ ਗਈ। ਲੋਕਾਂ ਦੇ ਅਨੁਸਾਰ ਵੁਹ ਓÂਵਰਡੋਜ਼ ਲੈ ਕੇ ਮੋਟਰ ਸਾਈਕਲ 'ਤੇ ਬੈਠਾ ਸੀ ਅਤੇ ਬੈਠਿਆ ਹੀ ਰਹਿ ਗਿਆ। ਇਸ ਤੋਂ ਪਹਿਲਾਂ ਵੀ ਜੁਗਿਆਲ ਦੇ ਨੌਜਵਾਨ ਦੀ ਇਸੇ ਜਗ੍ਹਾ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਕਿ ਇਸ ਸੁੰਨਸਾਨ ਇਲਾਕੇ ਵਿਚ ਕਈ ਲੋਕ ਨਸ਼ਾ ਕਰਦੇ ਦੇਖੇ ਗਏ। ਲੋਕਾਂ ਦਾ ਕਹਿਣਾ ਹੈ ਕਿ ਇੱਕੇ ਚਿੱਟਾ ਜ਼ੋਰਾਂ ਨਾਲ ਵਿਕ ਰਿਹਾ ਹੈ। ਢਾਡੇਕਟਵਾਲ ਵਿਚ ਇੱਕ ਜਲਸੇ ਨੂੰ ਸੰਬੋਧਨ ਕਰ ਰਹੀ ਕਾਂਗਰਸੀ ਉਮੀਵਾ ਇੰਦੂ ਬਾਲਾ ਤੋਂ ਪੁਛਣ 'ਤੇ ਉਨ੍ਹਾਂ ਕਿਹਾ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ। ਪੁਲਿਸ ਦੀ ਜਾਂਚ ਵਿਚ ਪਤਾ ਚੱਲੇਗਾ ਕਿ ਨੌਵਾਨ ਦੀ ਮੌਤ ਨਸ਼ੇ ਕਾਰਨ ਹੋਈ ਜਾਂ ਕਿਸੇ ਹੋਰ ਕਾਰਨ।

ਹੋਰ ਖਬਰਾਂ »

ਹਮਦਰਦ ਟੀ.ਵੀ.