ਗੁਰਦਾਸਪੁਰ, 14 ਅਕਤੂਬਰ, ਹ.ਬ. :  ਪਹਿਲੀ ਪਤਨੀ ਹੋਣ ਤੋਂ ਬਾਅਦ ਵੀ ਵਿਅਕਤੀ ਨੇ ਜਿਸ ਲੜਕੀ ਨਾਲ ਲਵ ਮੈਰਿਜ ਕੀਤੀ ਉਸੇ ਨੂੰ ਨਸ਼ੇ ਦੇ ਇੰਜੈਕਸ਼ਨ ਲਾ ਕੇ ਮਾਰ ਦਿੱਤਾ। ਹਾਲਤ ਖਰਾਬ ਹੋਣ 'ਤੇ ਮੁਲਜ਼ਮ ਉਸ ਨੂੰ ਹਸਪਤਾਲ ਲੈ ਕੇ ਗਿਆ ਲੇਕਿਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਲਾਸ਼ ਨੂੰ ਘਰ ਵਿਚ ਰੱਖ ਕੇ ਫਰਾਰ ਹੋ ਗਿਆ।
ਥਾਣਾ ਧਾਰੀਵਾਲ ਪੁਲਿਸ ਨੇ ਮੁਲਜ਼ਮ ਦੇ ਖ਼ਿਲਾਫ਼ ਹੱÎਤਆ ਦਾ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ। ਪੂਜਾ ਪੁੱਤਰੀ ਡੈਨਿਅਲ ਨਿਵਾਸੀ ਪਿੰਡ ਭੰਡਾਲ ਥਾਣਾ ਘੁੰਮਣ ਕਲਾਂ ਨੇ 4 ਨਵੰਬਰ 2015 ਨੂੰ ਸਵਰਣ ਸਿੰਘ ਉਰਫ ਸੰਮਾ ਪੁੱਤਰ ਨਰਿੰਦਰ ਸਿੰਘ ਨਿਵਾਸੀ ਕਾਲੇਰਕਲਾਂ ਨਾਲ ਲਵ ਮੈਰਿਜ ਕੀਤੀ ਸੀ।
ਹਾਲਾਂਕਿ ਦੀ ਪੂਜਾ ਨੂੰ ਇਸ ਗੱਲ ਦਾ ਪਤਾ ਸੀ ਕਿ ਸਵਰਣ ਵਿਅਹੁਤਾ ਹੈ ਲੇਕਿਨ ਸਵਰਣ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਉਸ ਨੇ ਅਪਣੀ ਪਹਿਲੀ ਪਤਨ ਕੋਲੌਂ ਤਲਾਕ ਲਿਆ ਹੈ। ਬਾਵਜੂਦ ਇਸ ਦੇ ਸਵਰਣ ਪੂਜਾ ਨੂੰ ਅਪਣੇ ਘਰ ਨਹੀਂ ਲੈ ਕੇ ਗਿਆ ਬਲਕਿ ਧਾਰੀਵਾਲ ਵਿਚ ਹੀ ਕਿਰਾਏ ਦੇ ਘਰ ਵਿਚ ਰੱਖਿਆ ਸੀ। ਵਿਆਹ ਤੋਂ ਬਾਅਦ ਪੂਜਾ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਜੋ ਕਿ ਹੁਣ ਕਰੀਬ 3 ਸਾਲ ਦੀ ਹੈ। ਇਸੇ ਦੌਰਾਨ ਸਵਰਣ ਦੀ ਪਹਿਲੀ ਪਤਨੀ ਨੇ ਵੀ ਇੱਕ ਬੱਚੇ ਨੂੰ ਜਨਮ ਦਿੱਤਾ। ਇਸ ਦਾ ਪਤਾ ਪੂਜਾ ਨੂੰ ਚਲ ਗਿਆ ਜਿਸ ਦੇ ਚਲਦਿਆਂ ਉਸ ਨੇ ਸਵਰਣ  ਨਾਲ ਝਗੜਾ ਕੀਤਾ ਅਤੇ ਪੇਕੇ ਆ ਕੇ ਰਹਿਣ ਲੱਗੀ। ਇਸ ਤੋਂ ਬਾਅਦ ਉਸ ਨੇ ਫਰਾਡ ਦਾ ਕੇਸ ਕਰਾਇਆ ਸੀ।
ਡੈਨਿਆਲ ਨੇ ਦੱਸਿਆ ਕਿ 26 ਸਤੰਬਰ ਨੂੰ ਸਵਰਣ ਘਰ ਆਇਆ ਅਤੇ ਬੇਟੀ ਨੂੰ ਝਾਂਸਾ ਦੇ ਕੇ ਅਪਣੇ ਨਾਲ ਲੈ ਗਿਆ। ਰਾਤ ਦੋ ਵਜੇ ਕਿਸੇ ਦਾ ਫੋਨ ਆਇਆ ਕਿ ਪੂਜਾ ਦੀ ਹਾਲਤ ਠੀਕ ਨਹੀਂ ਹੈ। ਡੈਨਿਅਲ ਨੇ ਦੱਸਿਆ ਕਿ ਪੂਜਾ ਦਾ ਪਤੀ ਨਸ਼ਾ ਵੇਚਣ ਅਤੇ ਨਸ਼ਾ ਕਰਨ ਦਾ ਆਦੀ ਹੈ। ਉਸ ਦੇ ਖ਼ਿਲਾਫ਼ ਕਈ ਥਾਣਿਆਂ ਵਿਚ ਨਸ਼ੇ ਨਾਲ ਸਬੰਧਤ ਮਾਮਲੇ ਦੀ ਦਰਜ ਹਨ। ਪੁਲਿਸ ਮੁਲਜ਼ਮ ਅਪਣੇ ਨਾਲ ਲੈ ਕੇ ਸਵਰਣ ਦੇ ਪੁੱਜੇ ਤਾਂ ਉਥੇ ਪੂਜਾ ਦੀ ਲਾਸ਼ ਪਈ ਹੋਈ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.