ਨਾਭਾ, 15 ਅਕਤੂਬਰ, ਹ.ਬ. : ਸਥਾਨਕ ਐਲ.ਬੀ.ਐਮ. ਕਾਲਜ ਨਜ਼ਦੀਕ ਸਥਿਤ ਬਾਸ਼ਾਂ ਵਾਲੀ ਗਲੀ ਵਿਚ ਇੱਕ ਘਰ ਦੀ ਪੁਰਾਣੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇੱਕ ਘਰ ਦੀ ਛੱਤ ਪੁਰਾਣੇ ਬਾਲਿਆਂ ਅਤੇ ਗਾਰਡਰਾਂ ਵਾਲੀ ਸੀ, ਜੋ ਅੱਜ ਸ਼ਾਮ ਅਚਾਨਕ ਡਿੱਗ ਪਈ। 30 ਸਾਲਾ ਔਰਤ ਦੀਕਸ਼ਾ ਪਤਨੀ ਅਨਿਲ ਕੁਮਾਰ ਅਤੇ ਉਸ ਦੇ 6 ਸਾਲਾ ਪੁੱਤਰ ਪਾਰਸ ਦੀ ਹੇਠਾਂ ਆ ਜਾਣ ਕਾਰਨ ਮੌਤ ਹੋ ਗਈ। ਸੂਚਨਾ ਮਿਲਣ 'ਤੇ ਪੁਲਿਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਧਰ ਵਾਰਡ ਦੇ ਐਮਸੀ ਹਰੀ ਕਸ਼ਿਨ ਸਾਬਕਾ ਪ੍ਰਧਾਨ ਨਗਰ ਕੌਂਸ਼ਲ ਨਾਭਾ ਨੂੰ ਇਸ ਘਟਨਾ ਨੂੰ ਮੰਦਭਾਗਾ ਦੱਸਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.