ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਰਾਹੀਂ ਘੜੀ ਜਾ ਰਹੀ ਹੈ ਸਾਜ਼ਿਸ਼ : ਐਨ.ਆਈ.ਏ.

ਨਵੀਂ ਦਿੱਲੀ, 15 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) :  ਪਾਕਿਸਤਾਨੀ ਖੁਫ਼ੀਆ ਏਜੰਸੀ ਆਈ.ਐਸ.ਆਈ. ਵੱਲੋਂ ਪੰਜਾਬ ਵਿਚ ਖਾੜਕੂਵਾਦ ਨੂੰ ਉਭਾਰਨ ਦੇ ਯਤਨਾਂ ਦੀਆਂ ਕਨੋਸਆਂ ਦਰਮਿਆਨ ਭਾਰਤ ਦੀ ਕੌਮੀ ਜਾਂਚ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਅਤੇ ਬਰਤਾਨੀਆ ਵਿਚ ਮੌਜੂਦ ਖ਼ਾਲਿਸਤਾਨ ਹਮਾਇਤੀ ਪੰਜਾਬ ਦਾ ਫ਼ਿਰੂਕ ਮਾਹੌਨ ਖ਼ਰਾਬ ਕਰਨ ਦੇ ਸਾਜ਼ਿਸ਼ ਘੜ ਰਹੇ ਹਨ। ਅਤਿਵਾਦ ਵਿਰੋਧੀ ਦਸਤਿਆਂ ਦੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੌਮੀ ਜਾਂਚ ਏਜੰਸੀ ਦੇ ਇੰਸਪੈਕਟਰ ਜਨਰਲ ਆਲੋਕ ਮਿੱਤਲ ਨੇ ਕਿਹਾ ਕਿ ਪਾਬੰਦੀਸ਼ੁਦਾ ਜਥੇਬੰਦੀ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ, ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਖ਼ਰਾਬ ਕਰਨ ਦੇ ਯਤਨ ਕਰ ਰਹੀ ਹੈ। ਉਨ•ਾਂ ਦੱਸਿਆ ਕਿ ਸਾਜ਼ਿਸ਼ ਨੂੰ ਨਾਕਾਮ ਕਰਨ ਲਈ 130 ਸ਼ੱਕੀਆਂ ਦੀ ਸੂਚੀ ਵੱਖ-ਵੱਖ ਰਾਜ ਸਰਕਾਰਾਂ ਨਾਲ ਸਾਂਝੀ ਕੀਤੀ ਗਈ ਹੈ ਤਾਂਕਿ ਵੇਲੇ ਸਿਰ ਢੁਕਵੀਂ ਕਾਰਵਾਈ ਕੀਤੀ ਜਾ ਸਕੇ। ਕਾਨਫ਼ਰੰਸ ਦੌਰਾਨ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਡਰੋਨ ਨਜ਼ਰ ਆਉਣ ਦਾ ਮੁੱਦਾ ਵੀ ਉਠਿਆ ਜਿਨ•ਾਂ ਰਾਹੀਂ ਕਥਿਤ ਤੌਰ 'ਤੇ ਹਥਿਆਰਾਂ ਅਤੇ ਨਸ਼ਿਆਂ ਦੀ ਸਪਲਾਈ ਕੀਤੀ ਜਾ ਰਹੀ ਹੈ।  

ਹੋਰ ਖਬਰਾਂ »

ਹਮਦਰਦ ਟੀ.ਵੀ.