ਚੰਡੀਗੜ੍ਹ, 16 ਅਕਤੂਬਰ, ਹ.ਬ. :  ਪੰਜਾਬ ਵਿਚ ਟੈਲੀਵਿਜ਼ਨ ਲੜੀਵਾਰ ਰਾਮ ਸੀਆ ਕੇ ਲਵ ਕੁਸ਼ ਦੇ ਪ੍ਰਸਾਰਣ 'ਤੇ ਲੱਗੀ ਰੋਕ ਨੂੰ ਹਟਾਉਣ ਦੇ ਲਈ ਪੰਜਾਬ ਸਰਕਾਰ ਤਿਆਰ ਹੋ ਗਈ ਹੈ। ਮੰਗਲਵਾਰ ਨੂੰ ਸੁਣਵਾਈ ਦੌਰਾਨ ਸਰਕਾਰ ਵਲੋਂ ਕਿਹਾ ਗਿਆ ਕਿ ਲੜੀਵਾਰ ਦੇ ਪ੍ਰਸਾਰਣ 'ਤੇ ਲੱਗੀ ਰੋਕ ਹਟਾਈ ਜਾ ਸਕਦੀ ਹੈ। ਜੇਕਰ ਪ੍ਰੋਡਕਸ਼ਨ ਕੰਪਨੀ ਭਵਿੱਖ ਵਿਚ ਆਉਣ ਵਾਲੇ ਐਪੀਸੋਡ ਨੂੰ ਲੈ ਕੇ ਚੌਕਸੀ ਵਰਤਣ ਦੀ ਅੰਡਰਟੇਕਿੰਗ ਦੇਵੇ। ਪੰਜਾਬ ਸਰਕਾਰ ਦੇ ਵਕੀਲ ਅੰਡਰਟੇਕਿੰਗ ਤਿਆਰ ਕਰਨ ਦੇ ਲਈ ਇੱਕ ਦਿਨ ਦਾ ਸਮਾਂ ਦਿੱਤੇ ਜਾਣ ਦੀ ਮੰਗ ਕੀਤੀ। ਅੰਡਰਟੇਕਿੰਗ 'ਤੇ ਪ੍ਰੋਡਕਸ਼ਨ ਕੰਪਨੀ ਵਲੋਂ ਦਸਤਖਤ ਕੀਤੇ ਜਾਣਗੇ। ਜਸਟਿਸ ਟੀਐਸ ਢੀਂਡਸਾ ਨੇ ਵੀਰਵਾਰ ਨੂੰ ਸੁਣਵਾਈ ਤੈਅ ਕੀਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.