ਨਵੀਂ ਦਿੱਲੀ, 16 ਅਕਤੂਬਰ, ਹ.ਬ. :  ਰੇਲੀਗਿਅਰ ਫਿਨਵੈਸਟ ਲਿਮਟਿਡ ਦੇ 2397 ਕਰੋੜ ਰੁਪਏ ਦੇ ਫੰਡ ਦੁਰਵਰਤੋਂ ਮਾਮਲੇ ਵਿਚ ਗ੍ਰਿਫਤਾਰ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਤੇ ਸ਼ਿਵਇੰਦਰ ਸਿੰਘ ਸਣੇ ਸਾਬਕਾ ਚੇਅਰਮੈਨ ਸੁਨੀਲ ਗੋਧਵਾਨੀ ਨੂੰ ਦਿੱਲੀ ਕੋਰਟ ਨੇ ਦੋ ਦਿਨ ਹੋਰ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ। ਮੰਗਲਵਾਰ ਨੂੰ ਕੋਰਟ ਨੇ ਕੰਪਨੀ ਦੇ ਸਾਬਕਾ ਸੀਈਓ ਕਵੀ ਅਰੋੜਾ ਅਤੇ ਵਿੱਤ ਮੁਖੀ ਅਨਿਲ ਸਕਸੈਨਾ ਨੂੰ ਵੀ ਦੋ ਦਿਨ ਦੀ ਨਿਆਇਕ ਰਿਮਾਂਡ 'ਤੇ ਭੇਜ ਦਿੱਤਾ।  ਪੁਲਿਸ ਨੇ ਕੋਰਟ ਵਿਚ ਕਿਹਾ ਕਿ ਜਾਂਚ ਵਿਚ ਕਈ ਨਵੇਂ ਪਹਿਲੂ ਸਾਹਮਣੇ ਆਏ ਹਨ, ਜਿਨ੍ਹਾਂ ਦੀ ਜਾਂਚ ਕੀਤੇ ਜਾਣ ਦੀ ਜ਼ਰੂਰਤ ਹੈ ਅਤੇ ਇਸ ਦੇ ਲਈ ਦੋਵਾਂ ਨੂੰ ਹਿਰਾਸਤ ਵਿਚ ਲਿਆ ਜਾਣਾ ਜ਼ਰੂਰੀ ਹੈ। ਕੋਰਟ ਵਿਚ ਸ਼ਿਵਇੰਦਰ ਅਤੇ ਮਲਵਿੰਦਰ ਦੇ ਵਕੀਲਾਂ ਵਲੋਂ ਵੀ ਪੁਲਿਸ ਰਿਮਾਂਡ ਦਾ ਕੋਈ ਵਿਰੋਧ ਨਹੀਂ ਕੀਤਾ। ਕੋਰਟ ਨੇ ਅਗਲੀ ਪੇਸ਼ੀ 17 ਅਕਤੂਬਰ ਤੈਅ ਕੀਤੀ ਹੈ।
 

ਹੋਰ ਖਬਰਾਂ »

ਹਮਦਰਦ ਟੀ.ਵੀ.